ਆਸਕਰ ਈਵੈਂਟ ਦੌਰਾਨ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਕਾਰਨ ਵਿਲ ਸਮਿਥ ‘ਤੇ 10 ਸਾਲ ਲਈ ਆਸਕਰ ‘ਚ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਇਸ ਵਾਰ ਵਿਲ ਸਮਿਥ ਨੂੰ ਫਿਲਮ ਕਿੰਗ ਰਿਚਰਡ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਪਰ ਅਚਾਨਕ ਹੋਏ ਥੱਪੜ ਕਾਂਡ ਕਾਰਨ ਆਸਕਰ ਦੀ ਸਾਰੀ ਚਰਚਾ ਵਿਲ ਸਮਿਥ ਵੱਲ ਹੋ ਗਈ। ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ ਦੇ ਪ੍ਰਧਾਨ ਡੇਵਿਡ ਰੁਬਿਨ ਅਤੇ ਮੁੱਖ ਕਾਰਜਕਾਰੀ ਡੈਨ ਹਡਸਨ ਨੇ ਇਕ ਬਿਆਨ ਵਿੱਚ ਕਿਹਾ ਕਿ 94ਵਾਂ ਆਸਕਰ ਸਮਾਰੋਹ ਕਈਆਂ ਲਈ ਬਹੁਤ ਮਹੱਤਵਪੂਰਨ ਸੀ।
ਪਰ ਵਿਲ ਸਮਿਥ ਦੇ ਅਸਵੀਕਾਰਨਯੋਗ ਵਿਵਹਾਰ ਦੁਆਰਾ ਉਸਦੇ ਖੁਸ਼ੀ ਦੇ ਪਲਾਂ ਨੂੰ ਚਕਨਾਚੂਰ ਕਰ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵਿਲ ਸਮਿਥ ਨੇ ਕ੍ਰਿਸ ਤੋਂ ਮੁਆਫੀ ਮੰਗ ਲਈ ਸੀ ਅਤੇ 1 ਅਪ੍ਰੈਲ ਨੂੰ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ।