ਫ਼ਿਲਮੀ ਐਕਟਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਉਹ ਹਮਲੇ ‘ਚ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫ ਅਲੀ ਖਾਨ ਦੇ ਘਰ ਚੋਰ ਵੜਿਆ ਸੀ। ਸੈਫ ਬਾਂਦਰਾ ਦੇ ਸਤਿਗੁਰੂ ਸ਼ਰਨ ਵਿੱਚ ਰਹਿੰਦਾ ਹੈ। ਦੱਸਿਆ ਜਾਂਦਾ ਹੈ ਕਿ ਸੈਫ ਅਲੀ ਖਾਨ ਦੇ ਇਸ ਘਰ ‘ਚ ਚੋਰ ਦਾਖਲ ਹੋਇਆ ਸੀ। ਇਸ ਦੌਰਾਨ ਇੱਕ ਚੋਰ ਨੇ ਸੈਫ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਉਹ ਜ਼ਖਮੀ ਹੋ ਗਿਆ। ਸੈਫ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 2 ਤੋਂ 3 ਵਜੇ ਦੇ ਵਿਚਕਾਰ ਵਾਪਰੀ ਹੈ। ਜਦੋਂ ਸੈਫ ਦੇ ਘਰ ਚੋਰ ਵੜਿਆ ਸੀ ਤਾਂ ਇਸ ਦੌਰਾਨ ਕੁਝ ਸੇਵਾਦਾਰ ਨੀਂਦ ਤੋਂ ਜਾਗ ਪਏ। ਉਨ੍ਹਾਂ ਨੇ ਰੌਲਾ ਪਾਇਆ। ਸੈਫ ਅਲੀ ਖਾਨ ਦੀ ਵੀ ਨੀਂਦ ਉੱਡ ਗਈ। ਉਹ ਬਾਹਰ ਆ ਗਿਆ। ਉਸ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੋਰ ਨੇ ਸੈਫ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਜ਼ਖਮੀ ਹੋ ਗਿਆ। ਨੌਕਰ ਅਤੇ ਘਰ ਦੇ ਕੁਝ ਮੈਂਬਰ ਸੈਫ ਨੂੰ ਹਸਪਤਾਲ ਲੈ ਗਏ। ਉਸ ਨੂੰ ਦਾਖਲ ਕਰਵਾਇਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਸੈਫ ਦੀ ਸੱਟ ਗੰਭੀਰ ਨਹੀਂ ਹੈ।