[gtranslate]

ਆਪਣੀ ਮਾਂ ਦਾ ਕ+ਤਲ ਕਰਨ ਵਾਲੇ 24 ਸਾਲਾ ਹਾਲੀਵੁੱਡ ਅਦਾਕਾਰ ਰਿਆਨ ਗ੍ਰਾਂਥਮ ਨੂੰ ਸੁਣਾਈ ਗਈ ਆਹ ਸਜ਼ਾ

actor ryan grantham has been sentenced

ਮਸ਼ਹੂਰ ਹਾਲੀਵੁੱਡ ਅਦਾਕਾਰ ਰਿਆਨ ਗ੍ਰਾਂਥਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਿਆਨ ਆਪਣੀ ਮਾਂ ਦੀ ਹੱਤਿਆ ਦਾ ਦੋਸ਼ੀ ਸਾਬਿਤ ਹੋਇਆ ਹੈ। ਅਦਾਕਾਰ ਨੈੱਟਫਲਿਕਸ ਦੇ ਮਸ਼ਹੂਰ ਸ਼ੋਅ ‘ਰਿਵਰਡੇਲ’ ‘ਚ ਨਜ਼ਰ ਆ ਚੁੱਕੇ ਹਨ। ਰਿਆਨ ਗ੍ਰਾਂਥਮ ਨੇ 6 ਮਹੀਨੇ ਪਹਿਲਾਂ ਆਪਣੀ ਮਾਂ ਦੀ ਹੱਤਿਆ ਦੇ ਮਾਮਲੇ ‘ਚ ਅਦਾਲਤ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ ਸੀ। ਅਦਾਕਾਰ ਨੂੰ ਹੁਣ ਇਸੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ। ਰਿਆਨ ਗ੍ਰਾਂਥਮ ਨੂੰ ਸਜ਼ਾ ਸੁਣਾਉਂਦੇ ਹੋਏ ਉਸ ਲਈ ਕੁੱਝ ਅਹਿਮ ਅਦਾਲਤੀ ਹੁਕਮ ਦਿੱਤੇ ਗਏ ਹਨ। ਅਦਾਲਤ ਮੁਤਾਬਕ ਰਿਆਨ ਹੁਣ ਜ਼ਿੰਦਗੀ ‘ਚ ਬੰਦੂਕ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ 14 ਸਾਲ ਤੱਕ ਜੇਲ ‘ਚ ਰਹਿੰਦੇ ਸਮੇ ਉਸ ਨੂੰ ਪੈਰੋਲ ‘ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਰਿਆਨ ਗ੍ਰਾਂਥਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਰਚ 2020 ਵਿੱਚ ਅਦਾਕਾਰ ਨੇ ਆਪਣੀ 64 ਸਾਲਾ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਹ ਪਿਆਨੋ ਵਜਾ ਰਹੀ ਸੀ ਜਦੋਂ ਅਦਾਕਾਰ ਨੇ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ ਸੀ। ਇਸ ਦੌਰਾਨ ਹੀ ਉਸਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਜਸਟਿਸ ਕੈਥਲੀਨ ਕੇਰ ਨੇ ਅਦਾਲਤ ਦਾ ਫੈਸਲਾ ਸੁਣਾਉਂਦੇ ਹੋਏ ਇਸ ਘਟਨਾ ਨੂੰ ਦੁਖਦਾਈ, ਦਿਲ ਕੰਬਾਊ ਅਤੇ ਜਾਨਲੇਵਾ ਦੱਸਿਆ। ਅਦਾਕਾਰ ਨੇ ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਹ ਆਪਣੀ ਮਾਂ ਦੀ ਬੇਜਾਨ ਲਾਸ਼ ਕੋਲ ਖੜ੍ਹਾ ਨਜ਼ਰ ਆ ਰਿਹਾ ਸੀ ਅਤੇ ਕਬੂਲ ਕਰ ਰਿਹਾ ਸੀ ਕਿ ਉਸਨੇ ਆਪਣੀ ਮਾਂ ਦਾ ਕਤਲ ਕੀਤਾ ਹੈ। ਵੀਡੀਓ ‘ਚ ਉਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ, ‘ਮੈਂ ਉਸ ਦੇ ਸਿਰ ਦੇ ਪਿਛਲੇ ਹਿੱਸੇ ‘ਚ ਗੋਲੀ ਮਾਰ ਦਿੱਤੀ ਹੈ। ਉਹ ਸਮਝ ਗਈ ਕਿ ਇਹ ਮੈਂ ਹੀ ਕੀਤਾ ਹੈ।

ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਰਿਆਨ ਗ੍ਰੰਥਮ ਪੂਰੀ ਤਿਆਰੀ ਨਾਲ ਦੂਜੇ ਕਤਲ ਲਈ ਨਿਕਲਿਆ ਸੀ। ਅਭਿਨੇਤਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਜਿਸਦਾ ਜ਼ਿਕਰ ਉਸਨੇ ਆਪਣੀ ਡਾਇਰੀ ਵਿੱਚ ਕੀਤਾ ਸੀ। ਹਾਲਾਂਕਿ, ਅਦਾਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਵੈਨਕੂਵਰ ਪੁਲਿਸ ਕੋਲ ਸਰੈਂਡਰ ਕਰ ਦਿੱਤਾ।

Leave a Reply

Your email address will not be published. Required fields are marked *