ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਸੋਮਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਖੇ ਨਤਮਸਤਕ ਹੋਏ ਹਨ। ਦੱਸ ਦੇਈਏ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ Ardaas Sarbat De Bhale Di ਪ੍ਰਮੋਸ਼ਨ ਲਈ ਨਿਊਜ਼ੀਲੈਂਡ ਪਹੁੰਚੇ ਹਨ। ਇਸ ਦੌਰਾਨ ਸਾਰੀ ਟੀਮ ਟਾਕਾਨਿਨੀ ਗੁਰੂਘਰ ਵਿਖੇ ਨਤਮਸਤਕ ਹੋਈ ਹੈ। ਇਸ ਦੌਰਾਨ ਅਦਾਕਾਰ ਅਤੇ ਸਾਰੀ ਟੀਮ ਨੇ ਇਸ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਪਰੀਮ ਸਿੱਖ ਸੁਸਾਇਟੀ ਦੇ ਟੀਮ ਮੈਂਬਰਾਂ ਨਾਲ ਵੀ ਮੁਲਾਕਤ ਕੀਤੀ ਅਤੇ ਗੁਰਦੁਆਰਾ ਸਾਹਿਬ, ਸਿੱਖ ਹੈਰੀਟੇਜ ਸਕੂਲ, ਸਿੱਖ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ। ਦੱਸ ਦੇਈਏ ਪਿਛਲੇ ਦਿਨੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੇ ਕਲਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਆਸਟ੍ਰੇਲੀਆ ਪਹੁੰਚੇ ਸਨ।
ਇਸ ਮੌਕੇ ਫਿਲਮ ਬਾਰੇ ਅਦਾਕਾਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਇਸ ਫਿਲਮ ਦਾ ਵਿਸ਼ਾ ‘ਸਰਬੱਤ ਦੇ ਭਲੇ’ ’ਚੋਂ ਹੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਦੇ ਵਕਫੇ ਤੋਂ ਬਾਅਦ ਬਹੁਤ ਮਿਹਨਤ ਨਾਲ ਇਹ ਫਿਲਮ ਦਰਸ਼ਕਾਂ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪਰਿਵਾਰਕ ਫਿਲਮ ਹੈ, ਜੋ ਸਮਾਜ ਨੂੰ ਇਕ ਚੰਗਾ ਸੁਨੇਹਾ ਵੀ ਦੇਵੇਗੀ।