ਡੋਨਾਲਡ ਟਰੰਪ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਫਿਲ ਗੌਫ ਨੂੰ ਹਟਾਏ ਜਾਣ ਦੇ ਮੱਦੇਨਜ਼ਰ, ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਕ੍ਰਿਸ ਸੀਡ ਨੂੰ ਲੰਡਨ ਵਿੱਚ ਨਿਊਜ਼ੀਲੈਂਡ ਦਾ ਕਾਰਜਕਾਰੀ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ। ਸੀਡ, ਜੋ ਪਹਿਲਾਂ ਕੈਨਬਰਾ ਅਤੇ ਪੋਰਟ ਮੋਰੇਸਬੀ ਵਿੱਚ ਨਿਊਜ਼ੀਲੈਂਡ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ, ਉਹ ਅਗਲੇ ਹਫ਼ਤੇ ਲੰਡਨ ਜਾਣਗੇ। ਪੀਟਰਸ ਨੇ ਕਿਹਾ ਕਿ, “ਸੀਡ ਨਿਊਜ਼ੀਲੈਂਡ ਦੇ ਸਭ ਤੋਂ ਸੀਨੀਅਰ ਅਤੇ ਨਿਪੁੰਨ ਡਿਪਲੋਮੈਟਾਂ ਵਿੱਚੋਂ ਇੱਕ ਹਨ।” ਪੀਟਰਸ ਨੇ ਗੌਫ ਨੂੰ ਉਸ ਸਮੇਂ ਬਰਖਾਸਤ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਪਿਛਲੇ ਮੰਗਲਵਾਰ ਨੂੰ ਫਿਨਲੈਂਡ ਦੀ ਵਿਦੇਸ਼ ਮੰਤਰੀ, ਏਲੀਨਾ ਵਾਲਟੋਨੇਨ ਨਾਲ ਇੱਕ ਲਾਈਵ-ਸਟ੍ਰੀਮ ਕੀਤੇ ਸਵਾਲ-ਜਵਾਬ ਪ੍ਰੋਗਰਾਮ ਵਿੱਚ ਟਰੰਪ ਬਾਰੇ ਟਿੱਪਣੀਆਂ ਕੀਤੀਆਂ ਸਨ।
