ਆਉਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਐਕਟ ਪਾਰਟੀ ਦੇ ਉਮੀਦਵਾਰ ਡਾ.ਪਰਮਜੀਤ ਪਰਮਾਰ ਨੇ ਵੀ ਲੋਕਾਂ ਦੇ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਆਪਣੇ ਮੈਨੀਫੈਸਟੋ (Manifesto ) ਦੇ ਬਾਰੇ ਜਾਣਕਾਰੀ ਵੀ ਸਾਂਝੀ ਕਰ ਰਹੇ ਹਨ। ਇਸ ਕੜੀ ਤਹਿਤ ਉਹ ਮੰਗਲਵਾਰ ਨੂੰ ਕ੍ਰਾਈਸਟਚਰਚ ਵਿਖੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਲੇਬਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਐਕਟ ਪਾਰਟੀ ਇਹ ਰੀਅਲ ਚੇਂਜ ਲੈ ਕੇ ਆਏਗੀ। ਡਾ.ਪਰਮਾਰ ਨੇ ਕਿਹਾ ਕਿ ਮੈ ਜਿੱਥੇ ਵੀ ਜਾਂਦੀ ਹਾਂ ਜਾ ਲੋਕਾਂ ਨਾਲ ਮਿਲਦੀ ਹਾਂ ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਉਹ ਬਦਲਾਅ ਚਾਹੁੰਦੇ ਹਨ।
ਮੁੱਦਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕ ਮਹਿੰਗਾਈ ਅਤੇ ਟੈਕਸਾਂ ਦੇ ਸਤਾਏ ਹੋਏ ਹਨ, ਪਰ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਇਸ ਮਸਲੇ ਨੂੰ ਪਹਿਲ ਦੇ ਅਧਾਰ ”ਤੇ ਹੱਲ ਕਰਾਂਗੇ। ਕਰਾਈਮ – ਲੁੱਟ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਐਕਟ ਪਾਰਟੀ ਕਰਾਈਮ ‘ਤੇ ਸਖਤ ਪਾਰਟੀ ਹੈ, ਅਸੀਂ ਲੁਟੇਰਿਆਂ ਲਈ ਸਖਤ ਕਾਨੂੰਨ ਬਣਾਵਾਂਗੇ। ਉਨ੍ਹਾਂ ਕਿਹਾ ਕਿ 11 ਤੋਂ 14 ਅਤੇ 15 ਤੋਂ 17 ਸਾਲ ਦੇ ਲੁਟੇਰੇ ਨੌਜਵਾਨਾਂ ਲਈ ਨਵੇਂ ਕਾਨੂੰਨ ਬਣਾਏ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਰੇਸ ਬੇਸ ਏਜੰਡੇ (Racial) ਬਾਰੇ ਬੋਲਦਿਆਂ ਕਿਹਾ ਕਿ – ਦੇਸ਼ ਚ ਰੇਸ ਬੇਸ ਏਜੰਡੇ ਲਈ ਕੋਈ ਜਗ੍ਹਾ ਨਹੀਂ। ਮਾਓਰੀ ਭਾਈਚਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਓਰੀ ਭਾਈਚਾਰੇ ਨੂੰ ਮਿਲਦੀਆ ਸਪੈਸ਼ਲ ਸਿਹਤ ਸਹੂਲਤਾਂ ਨੂੰ ਵੀ ਅਸੀਂ ਬੰਦ ਕਰਾਂਗੇ।
ਦੱਸ ਦੇਈਏ ਡਾ.ਪਰਮਜੀਤ ਪਰਮਾਰ ਪਹਿਲਾ ਵੀ ਮੈਂਬਰ ਪਾਰਲੀਮੈਂਟ ਵੱਜੋਂ 6 ਸਾਲ ਸੇਵਾਵਾਂ ਨਿਭਾ ਚੁੱਕੇ ਹਨ, ਓਦੋਂ ਉਨ੍ਹਾਂ ਨੇ ਨੈਸ਼ਨਲ ਪਾਰਟੀ ਦੇ ਉਮੀਦਵਾਰ ਵੱਜੋਂ ਜਿੱਤ ਦਰਜ ਕੀਤੀ ਸੀ।