ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਜ਼ਿਕਰਯੋਗ ਹੈ ਕਿ ਲੱਖਾਂ ਰੁਪਏ ਖਰਚਣ ਵਾਲੇ ਕਰਮਚਾਰੀਆਂ ਦੀ ਮੁਸ਼ਕਿਲਾਂ ਘੱਟਣ ਦੀ ਬਜਾਏ ਵੱਧਦੀਆਂ ਹੀ ਜਾ ਰਹੀਆਂ ਨੇ ਕੁੱਝ ਸਮਾਂ ਪਹਿਲਾ ਸਰਕਾਰ ਨੇ ਇੰਨਾਂ ਕਰਮਚਾਰੀਆਂ ਦਾ ਮੁੱਦਾ ਸੁਰਖੀਆਂ ‘ਚ ਆਉਣ ਮਗਰੋਂ ਮਦਦ ਦਾ ਹੱਥ ਵਧਾਇਆ ਸੀ ਪਰ ਹੁਣ ਸਰਕਾਰ ਵੀ ਪੈਰ ਪਿੱਛੇ ਖਿੱਚਦੀ ਨਜ਼ਰ ਆ ਰਹੀ ਹੈ। ਦਰਅਸਲ ਸਰਕਾਰ ਨੇ ਇੰਨਾਂ ਕਰਮਚਾਰੀਆਂ ਨੂੰ ਜੋ ਐਮਰਜੈਂਸੀ ਹਾਊਸਿੰਗ ਅਲਾਟ ਕੀਤੇ ਸੀ ਹੁਣ ਉਹ ਵੀ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਇੰਨਾਂ ਵਰਕਰਾਂ ਨੂੰ ਅੱਜ 10 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਮੁਸ਼ਕਿਲ ਵਾਲੀ ਗੱਲ ਇਹ ਹੈ ਕਿ ਇੰਨਾਂ ਕਰਮਚਾਰੀਆਂ ਕੋਲ ਅਜੇ ਵੀ ਕੋਈ ਕੰਮਕਾਰ ਨਹੀਂ ਹੈ ਅਤੇ ਨਾ ਹੀ ਕੋਲ ਕੋਈ ਪੈਸਾ ਧੇਲਾ ਹੈ। ਉੱਥੇ ਹੀ ਅੱਜ ਸਰਕਾਰ ਦਾ ਕੀ ਰੁੱਖ ਹੈ ਇਸ ਨੂੰ ਲੈ ਕਿ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਹੁਣ ਤੱਕ ਦੇ ਬਿਆਨ ਅਤੇ ਹੁਕਮ ਕਰਮਚਾਰੀਆਂ ਦੀ ਚਿੰਤਾ ਵਧਾਉਣ ਵਾਲੇ ਹੀ ਹਨ।