ਆਕਲੈਂਡ ਦੇ Māngere ‘ਚ ਬੱਸ ਦੀ ਲਪੇਟ ‘ਚ ਆਉਣ ਨਾਲ ਗੰਭੀਰ ਰੂਪ ‘ਚ ਜ਼ਖਮੀ ਹੋਏ ਨੌਜਵਾਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜ਼ਖਮੀ ਹੋਇਆ ਨੌਜਵਾਨ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹੈ। ਰਿਪੋਰਟਾਂ ਅਨੁਸਾਰ 2019 ‘ਚ ਨਿਊਜ਼ੀਲੈਂਡ ਆਇਆ ਵਿਵੇਕ ਚੁੱਗ ਬੀਤੇ ਦਿਨ 2 ਬੱਸਾਂ ਵਿਚਾਲੇ ਫਸਣ ਕਾਰਨ ਜ਼ਖਮੀ ਹੋ ਗਿਆ ਸੀ। ਡਾਕਟਰਾਂ ਮੁਤਾਬਿਕ ਨੌਜਵਾਨ ਦੇ ਸ਼ਰੀਰ ਦਾ ਉੱਪਰਲਾ ਹਿੱਸਾ ਤਾਂ ਠੀਕ ਹੈ, ਪਰ ਸ਼ਰੀਰ ਦੇ ਹੇਠਲੇ ਹਿੱਸੇ ‘ਚ ਕਾਫੀ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਸਦੇ ਫੌਰੀ ਤੌਰ ‘ਤੇ ਆਪਰੇਸ਼ਨ ਕੀਤੇ ਜਾ ਰਹੇ ਹਨ। ਇਹ ਨੌਜਵਾਨ ਬੀਤੇ 6 ਮਹੀਨਿਆਂ ਤੋਂ ਗੋ-ਬੱਸ ਲਈ ਬਤੌਰ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ।
