ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ‘ਚ ਜੋ ਖਾਸ ਨਾਮ ਹਨ ਉਨ੍ਹਾਂ ‘ਚ ਅਨਮੋਲ ਗਗਨ ਮਾਨ, ਬਲਕਾਰ ਸਿੱਧੂ, ਕੁੰਵਰ ਵਿਜੇ ਪ੍ਰਤਾਪ ਅਤੇ ਗੁਰਲਾਲ ਘਨੌਰ ਹਨ। ਖਰੜ ਤੋਂ ਅਨਮੋਲ ਗਗਨ ਮਾਨ ਨੂੰ ਟਿਕਟ ਦਿੱਤੀ ਗਈ ਹੈ। ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ। ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ । ਮੁਕਤਸਰ ਸਾਹਿਬ ਤੋਂ ਕਾਕਾ ਬਰਾੜ ਨੂੰ, ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਗਈ ਹੈ।
ਘਨੌਰ ਹਲਕੇ ਤੋਂ ਗੁਰਲਾਲ ਘਨੌਰ ਨੂੰ ਮੈਦਾਨ ‘ਚ ਉਤਾਰਿਆ ਜਾਵੇਗਾ, ਜਦਕਿ ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਚੋਣਲੜਨਗੇ।