ਆਮ ਆਦਮੀ ਪਾਰਟੀ ਨੇ ਰਾਜਸਭਾ ਲਈ ਸਾਰੇ ਆਗੂਆਂ ਦੇ ਨਾਮ ਐਲਾਨ ਦਿੱਤੇ ਹਨ। ਜਿਸ ਵਿੱਚ AAP ਆਗੂ ਰਾਘਵ ਚੱਢਾ ਰਾਜਸਭਾ ਜਾਣਗੇ। ਕ੍ਰਿਕਟਰ ਹਰਭਜਨ ਸਿੰਘ ਨੂੰ ਵੀ ਰਾਜਸਭਾ ਦੀ ਟਿਕਟ ਮਿਲੀ ਹੈ। ਆਈ ਆਈਟੀ(IIT) ਪ੍ਰੋਫ਼ੈਸਰ ਸੰਦੀਪ ਪਾਠਕ ਨੂੰ AAP ਰਾਜਸਭਾ ਭੇਜ ਰਹੀ ਹੈ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਨੇ ਅਸ਼ੋਕ ਮਿੱਤਲ ਵੀ ਰਾਜ ਸਭਾ ਮੈਂਬਰ ਬਣਨਗੇ।
ਪੰਜਾਬ ਦੇ ਵੱਡੇ ਸਨਅਤਕਾਰ ਨੇ ਸੰਜੀਵ ਅਰੋੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਗੇ। ਇੰਨਾਂ ਸਾਰਿਆਂ ਨੇ ਸੋਮਵਾਰ ਨੂੰ ਵਿਧਾਨ ਸਭਾ ਪਹੁੰਚ ਕੇ ਆਪਣੀ ਨੁਮਾਇੰਦਗੀ ਫਾਰਮ ਭਰੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਬਿਨੇਟ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਸਨ। ਰਾਜ ਸਭਾ ਦੀਆਂ ਪੰਜ ਸੀਟਾਂ ਅਗਲੇ ਮਹੀਨੇ ਖਾਲੀ ਹੋਣਗੀਆਂ। ਰਾਜ ਸਭਾ ਚੋਣਾਂ 31 ਮਾਰਚ ਨੂੰ ਹੋਣੀਆਂ ਹਨ। ਈ-ਨਾਮਜ਼ਦਗੀ ਭਰਨ ਦਾ ਸੋਮਵਾਰ ਨੂੰ ਆਖਰੀ ਦਿਨ ਸੀ।