ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਹਰਭਜਨ ਸਿੰਘ ਨੇ ਬੁੱਧਵਾਰ ਨੂੰ ਰਾਜ ਸਭਾ ‘ਚ ਕਿਹਾ ਕਿ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਸਿਰਫ 150 ਸਿੱਖ ਉਥੇ ਰਹਿ ਗਏ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ‘ਚ ਸਿੱਖਾਂ ਅਤੇ ਗੁਰਦੁਆਰਿਆਂ ‘ਤੇ ਹੋਏ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਹ ਸਿੱਖਾਂ ਦੀ ਪਛਾਣ ‘ਤੇ ਹਮਲਾ ਹੈ। ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੋਵਿਡ ਦੌਰਾਨ, ਗੁਰਦੁਆਰਿਆਂ ਨੇ ਨਾ ਸਿਰਫ ਭੋਜਨ, ਬਲਕਿ ਆਕਸੀਜਨ ਵੀ ਪ੍ਰਦਾਨ ਕੀਤੀ।
ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਪੰਜਾਬ ਤੋਂ ਰਾਜ ਸਭਾ ਮੈਂਬਰ @harbhajan_singh ਜੀ ਨੇ ਪਾਰਲੀਮੈਂਟ ‘ਚ ਚੁੱਕਿਆ
ਕਿਹਾ-“ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ”? pic.twitter.com/nLSuuDvqjC
— AAP Punjab (@AAPPunjab) August 3, 2022
ਸਿੱਖ ਕੌਮ ਦੇਸ਼ ਦੀ ਆਜ਼ਾਦੀ, ਜੀ.ਡੀ.ਪੀ., ਰੁਜ਼ਗਾਰ ਅਤੇ ਚੈਰਿਟੀ ਵਿੱਚ ਹਮੇਸ਼ਾ ਅੱਗੇ ਰਹੀ ਹੈ। ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਵਿਚਕਾਰ ਮਜ਼ਬੂਤ ਕੜੀ ਰਿਹਾ ਹੈ। ਸਿੱਖ ਦਲੇਰੀ ਅਤੇ ਬਹਾਦਰੀ ਲਈ ਜਾਣੇ ਜਾਂਦੇ ਹਨ। ਫਿਰ ਸਾਡੇ ਨਾਲ ਅਜਿਹਾ ਸਲੂਕ ਕਿਉਂ?