ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ‘ਚ ਫੁੱਟ ਪੈਦੀ ਦੇਖ ਅੱਜ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਐਲਾਨ ਕੀਤਾ ਹੈ। ‘ਆਪ’ ਨੇ 2022 ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ‘ਚ ‘ਆਪ’ ਨੇ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਸਣੇ 10 ਉਮੀਦਵਾਰ ਦੇ ਨਾਮ ਐਲਾਨ ਕੀਤੇ ਹਨ। ਪਹਿਲੀ ਸੂਚੀ ਵਿੱਚ ਸਾਰੀਆਂ ਥਾਵਾਂ ਤੋਂ ਉਥੋਂ ਦੇ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਇਸਦੀ ਵਜ੍ਹਾ ਆਪ ਨੂੰ ਕਿਤੇ ਨਾ ਕਿਤੇ ਪਾਰਟੀ ਛੱਡਣ ਦਾ ਡਰ ਵੀ ਹੋ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਰੇ ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਕਰ ਦਿੱਤਾ ਗਿਆ।
ਜਿੰਨਾਂ ਨੂੰ ਸੀਟਾਂ ਮਿਲੀਆਂ ਹਨ ਉਨ੍ਹਾਂ ‘ਚ
1 -ਜੈ ਕਿਸ਼ਨ ਰੋੜੀ-ਗੜ੍ਹਸ਼ੰਕਰ
2 – ਸਰਬਜੀਤ ਕੌਰ ਮਾਣੂਕੇ-ਜਗਰਾਉਂ
3 – ਮਨਜੀਤ ਬਿਲਾਸਪੁਰ-ਨਿਹਾਲ ਸਿੰਘ ਵਾਲਾ
4- ਕੁਲਤਾਰ ਸਿੰਘ ਸੰਧਵਾ-ਕੋਟਕਪੂਰਾ
5- ਬਲਜਿੰਦਰ ਕੌਰ – ਤਲਵੰਡੀ ਸਾਬੋ
6 – ਪ੍ਰਿੰਸੀਪਲ ਬੁੱਧਰਾਮ-ਬੁਢਲਾਡਾ
7 – ਹਰਪਾਲ ਸਿੰਘ ਚੀਮਾ-ਦਿੜ੍ਹਬਾ
8 – ਅਮਨ ਅਰੋੜਾ-ਸੁਨਾਮ
9 – ਮੀਤ ਹੇਅਰ-ਬਰਨਾਲਾ
10 – ਕੁਲਵੰਤ ਪੰਡੋਰੀ-ਮਹਿਲ ਕਲਾਂ ਸ਼ਾਮਿਲ ਹਨ।