ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਬਣਾ ਲਈ ਹੈ। ਇਸ ਕਾਰਨ ਪੰਜਾਬ ਵਿਚ ਦਿੱਲੀ ਦੀ ਦਖਲਅੰਦਾਜ਼ੀ ਵੱਧ ਗਈ ਹੈ। ਅਰਵਿੰਦ ਕੇਜਰੀਵਾਲ ਤੋਂ ਬਾਅਦ ਸਿਸੋਦੀਆ ਪਾਰਟੀ ਵਿੱਚ ਨੰਬਰ ਦੋ ਦੀ ਭੂਮਿਕਾ ਵਿੱਚ ਹਨ। ਉਨ੍ਹਾਂ ਨੇ ਪੰਜਾਬ ਵਿੱਚ ‘ਆਪ’ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਚਾਰਜ ਬਣਨ ਤੋਂ ਬਾਅਦ ਸਿਸੋਦੀਆ ਨੂੰ ਹੁਣ ਪੰਜਾਬ ਵਿੱਚ ਸਿੱਧੀ ਐਂਟਰੀ ਮਿਲੇਗੀ ਅਤੇ ਵਿਰੋਧੀ ਧਿਰ ਦੇ ਵਿਰੋਧ ਦਾ ਕੋਈ ਡਰ ਨਹੀਂ ਰਹੇਗਾ। ਦਿੱਲੀ ‘ਚ ਹਾਰ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਆਮ ਆਦਮੀ ਪਾਰਟੀ ਸੱਤਾ ‘ਚ ਹੈ, ਇਸ ਲਈ ਹੁਣ ‘ਆਪ’ ਹਾਈਕਮਾਂਡ ਦਾ ਸਾਰਾ ਧਿਆਨ ਪੰਜਾਬ ‘ਤੇ ਹੈ।
