ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਪਿਛਲੇ ਕੁੱਝ ਦਿਨਾਂ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਵਿੱਚ ਭਾਰਤੀਆਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਅਜਿਹੀ ਹੀ ਇੱਕ ਹੋਰ ਮਿਸਾਲ ਸਾਹਮਣੇ ਨਿਊਜੀਲੈਂਡ ‘ਚ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਮਾਣ ਵਧਾਇਆ ਹੈ। ਇਹ ਮਾਣ ਪੰਜਾਬੀ ਨੌਜਵਾਨ ਦਲਜੀਤ ਗਿੱਲ ਨੇ ਨਿਊਜੀਲੈਂਡ ਪੁਲਿਸ ‘ਚ ਅਫ਼ਸਰ ਬਣਕੇ ਵਧਾਇਆ ਹੈ। ਦਲਜੀਤ ਗਿੱਲ ਪੰਜਾਬ ਦੇ ਮੋਗੇ ਜਿਲ੍ਹੇ ਦੇ ਪਿੰਡ ਘੋਲੀਆ ਕਲਾਂ ਨਾਲ ਸਬੰਧਿਤ ਹੈ। ਦਲਜੀਤ ਕਰੀਬ 8 ਸਾਲ ਪਹਿਲਾ ਸਟੱਡੀ ਵੀਜੇ ‘ਤੇ ਨਿਊਜ਼ੀਲੈਂਡ ਆਇਆ ਸੀ। ਆਈ.ਟੀ ਦੇ ਡਿਪਲੋਮੇ ਮਗਰੋਂ 2016 ‘ਚ ਦਲਜੀਤ ਗਿੱਲ ਨੂੰ ਰੈਜ਼ੀਡੈਂਸੀ ਮਿਲੀ ਸੀ। ਇਸ ਮਗਰੋਂ 2018 ‘ਚ ਦਲਜੀਤ ਨੇ ਪਹਿਲਾ ਆਕਲੈਂਡ ‘ਚ ਟਰਾਂਸਪੋਰਟ ਅਫ਼ਸਰ ਦੇ ਤੌਰ ‘ਤੇ ਕੰਮ ਕੀਤਾ ਅਤੇ ਹੁਣ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋ ਪੂਰੇ ਵਿਸ਼ਵ ਵਿੱਚ ਭਾਰਤੀਆਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦੱਸ ਦੇਈਏ ਕਿ ਦਲਜੀਤ ਗਿੱਲ ਨੂੰ ਪੰਜਾਬੀਆਂ ਦੇ ਗੜ ਮੰਨੇ ਜਾਂਦੇ ਮਨੁਰੇਵਾ ‘ਚ ਤੈਨਾਤ ਕੀਤਾ ਗਿਆ ਹੈ।