ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿੱਥੇ ਲੋਕ ਇੱਕ ਦੂਜੇ ਨੂੰ ਲੁੱਟਣ ਉਤੇ ਤੁਲੇ ਹੋਏ ਹਨ, ਉਥੇ ਹੀ ਆਸਟ੍ਰੇਲੀਆ ਦੇ ਵਿੱਚ ਵੱਸਦੇ ਇੱਕ ਪੰਜਾਬੀ ਨੌਜਵਾਨ ਨੇ ਇਮਾਨਦਾਰੀ ਦਿਖਾ ਪੂਰੀ ਦੁਨੀਆ ਦਾ ਦਿੱਲ ਤਾ ਜਿੱਤਿਆ ਹੀ ਹੈ ਸਗੋਂ ਪੰਜਾਬੀਆਂ ਦਾ ਵੀ ਮਾਣ ਵਧਾ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਮੈਲਬੋਰਨ ਦੇ ਬਰਵਿੱਕ ‘ਚ ਰਹਿੰਦੇ ਬਲਜੀਤ ਸਿੰਘ ਦੀ। ਦਰਅਸਲ ਬਲਜੀਤ ਸਿੰਘ ਨੂੰ ਇੱਕ ਅਜਿਹੇ ਬੈਂਕ ਖਾਤੇ ਦਾ ਅਕਸੈਸ (ਆਈ ਡੀ ਤੇ ਪਾਸਵਰਡ) ਮਿਲ ਗਿਆ ਸੀ ਜਿਸ ਦੇ ਵਿੱਚ ਕਰੀਬ ਅੱਧਾ ਮਿਲੀਅਨ ਡਾਲਰ ਪਏ ਸਨ। ਪਰ ਇਸ ਪੰਜਾਬੀ ਨੌਜਵਾਨ ਨੇ ਇਮਾਨਦਾਰੀ ਦਿਖਾਉਂਦਿਆਂ ਅਧਿਕਾਰੀਆਂ ਦੀ ਇਸ ਗਲਤੀ ਬਾਰੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ। ਜੇਕਰ ਬਲਜੀਤ ਸਿੰਘ ਚਾਹੁੰਦਾ ਤਾਂ ਉਹ ਪੈਸੇ ਵੀ ਕਢਵਾ ਸਕਦਾ ਸੀ ਪਰ ਉਸਨੇ ਅਜਿਹਾ ਨਾ ਕਰਕੇ ਬੈਂਕ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਗਲਤੀ ਤੋਂ ਜਾਣੂ ਕਰਵਾਇਆ।