[gtranslate]

ਪੁਲਿਸ ਨੇ ਆਕਲੈਂਡ ਏਅਰਪੋਰਟ ਤੋਂ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ ?

a person arrested from auckland airport

ਆਕਲੈਂਡ ਪੁਲਿਸ ਦੇ ਵੱਲੋਂ ਵੀਰਵਾਰ ਨੂੰ ਬੀਅਰ ਦੇ ਡੱਬਿਆਂ ਵਿੱਚ ਲੁਕਾਏ ਗਏ ਮੈਥ ਦੀ ਦਰਾਮਦ ਦੇ ਸਬੰਧ ਵਿੱਚ ਇੱਕ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਦੋਸ਼ ਲਗਾਇਆ ਗਿਆ ਹੈ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਦਾ ਕਹਿਣਾ ਹੈ ਕਿ ਸ਼ੱਕੀ ਨੂੰ 10 ਮਾਰਚ ਨੂੰ ਆਕਲੈਂਡ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਮੈਥਾਮਫੇਟਾਮਾਈਨ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਪਿਛਲੇ ਹਫ਼ਤੇ ਪੁਲਿਸ ਨੇ ਮੈਨੁਕਾਊ ਵਿੱਚ ਇੱਕ ਪ੍ਰਾਪਰਟੀ ‘ਤੇ ਇੱਕ ਸਰਚ ਵਾਰੰਟ ਨੂੰ ਅੰਜਾਮ ਦਿੱਤਾ ਸੀ ਜਿੱਥੇ ‘ਹਨੀ ਬੀਅਰ ਹਾਊਸ ਬੀਅਰ’ ਦੇ ਡੱਬਿਆਂ ਦੀ ਇੱਕ ਵੱਡੀ ਖੇਪ ਵਿੱਚ ਮੈਥ ਲੁਕਾਇਆ ਹੋਇਆ ਸੀ।

Leave a Reply

Your email address will not be published. Required fields are marked *