ਨਿਊਜ਼ੀਲੈਂਡ ਦੀਆਂ ਸੰਗਤਾਂ ਲਈ ਬਹੁਤ ਵਡਭਾਗੀ ਖ਼ਬਰ ਹੈ ਕਿ ਕਈ ਸਾਲਾਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਅੱਜ ਕੁਝ ਹੀ ਸਮੇਂ ਤੱਕ ਨਿਊਜੀਲੈਂਡ ਪੁੱਜ ਰਹੇ ਹਨ। ਦੱਸ ਦੇਈਏ ਮਹਾਰਾਜ ਜੀ ਦੇ ਸਰੂਪਾਂ ਦੀ ਸੇਵਾ ਲਈ ਆਸਟਰੇਲੀਆ ਲਈ 120 ਸੰਗਤਾਂ ਦੀ ਜੱਥਾ ਨਿਊਜ਼ੀਲੈਂਡ ਤੋਂ ਰਵਾਨਾ ਹੋਇਆ ਸੀ ਜੋ ਹੁਣ ਵਾਪਸੀ ਕਰ ਰਿਹਾ ਹੈ। ਇਹ ਜੱਥਾ ਏਅਰ ਨਿਊਜ਼ੀਲੈਂਡ ਦੀ ਫਲਾਈਟ ਐਨ ਜੈਡ 124 ਰਾਂਹੀ ਗੁਰੂ ਸਾਹਿਬ ਦੇ 45 ਸਰੂਪ ਲੈਕੇ ਆਸਟ੍ਰੇਲੀਆ ਤੋਂ ਆਕਲੈਂਡ ਏਅਰਪੋਰਟ ਪਹੁੰਚ ਰਿਹਾ ਹੈ । ਉੱਥੇ ਹੀ ਵੱਡੀ ਆਮਿਦ ਵਿੱਚ ਸੰਗਤ ਵੀ ਮਹਾਰਾਜ ਜੀ ਦੇ ਸਰੂਪਾਂ ਦੇ ਸਵਾਗਤ ਲਈ ਏਅਰਪੋਰਟ ਪਹੁੰਚ ਚੁੱਕੀ ਹੈ। ਸੰਗਤਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਕ੍ਰਿਪਾ ਕਰ ਏਅਰਪੋਰਟ ‘ਤੇ ਕਾਰ ਪਾਰਕਿੰਗ ਚ ਪਾਰਕ ਕਰਕੇ ਪੁੱਜਿਆ ਜਾਏ ਤਾਂ ਜੋ ਪਾਰਕਿੰਗ ਜਾਂ ਟ੍ਰੈਫਿਕ ਦੀ ਸੱਮਸਿਆ ਨਾ ਆਏ। ਉੱਥੇ ਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਾਗਤ ਲਈ ਏਅਰਪੋਰਟ ਪਹੁੰਚੀ ਸੰਗਤ ਦੇ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ।
ਵੀਡੀਓ ਦੇਖਣ ਦੇ ਲਈ ਅੱਗੇ ਦਿੱਤੇ ਲਿੰਕ ਤੇ ਕਲਿੱਕ ਕਰੋ
https://www.facebook.com/sadeaala87.8FM/videos/947820817398764/?app=fbl