ਵਿਦੇਸ਼ਾਂ ‘ਚ ਵੱਸਦੇ ਭਾਰਤੀਆਂ ਲਈ ਸਭ ਤੋਂ ਵੱਡੀ ਖੁਸ਼ੀ ਦਾ ਪਲ ਹੁੰਦਾ ਹੈ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਮਿਲਣ ਲਈ ਵਿਦੇਸ਼ ਆਉਂਦੇ ਹਨ। ਪਰ ਸੋਚੋ ਜੇਕਰ ਇਹੀ ਖੁਸ਼ੀਆਂ ਦੇ ਪਲ ਦੁੱਖਾਂ ‘ਚ ਬਦਲ ਜਾਣ ਤਾਂ ਉਸ ਪਰਿਵਾਰ ‘ਤੇ ਕੀ ਬੀਤਦੀ ਹੋਵੇਗੀ। ਅਜਿਹਾ ਹੀ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਤੋਂ ਦਰਅਸਲ ਇੱਥੇ ਆਪਣੀ ਧੀ ਨੂੰ ਮਿਲਣ ਆਏ ਕਰਨੈਲ ਸਿੰਘ ਸੈਣੀ ਨੂੰ ਅਚਾਨਕ ਦੌਰਾ ਪੈਣ ਕਾਰਨ ਅਧਰੰਗ ਹੋਣ ਅਤੇ ਅੱਖਾਂ ਦੀ ਰੋਸ਼ਨੀ ਜਾਣ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੀ ਧੀ ਸਵੀਨਾ ਰਾਣੀ ਨੇ ਐਪਿੰਗ (ਵਿਕਟੋਰੀਆ) ਦੇ ਨਾਰਥਰਨ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕਰਵਾਇਆ ਸੀ, ਜਿਸ ਦਾ ਬਿੱਲ ਕਰੀਬ $40,000 ਬਣ ਗਿਆ ਹੈ। ਸਵੀਨਾ ਨੇ ਇੰਸ਼ੋਰੈਂਸ ਵਾਲਿਆਂ ਤੱਕ ਵੀ ਪਹੁੰਚ ਕੀਤੀ, ਪਰ ਟਰਮ-ਕੰਡੀਸ਼ਨਾਂ ਵਿੱਚ ਫਸਾਕੇ ਉਨ੍ਹਾਂ ਪੱਲਾ ਝਾੜ ਲਿਆ। ਸਵੀਨਾ ਨੇ ਕਿਸੇ ਤਰੀਕੇ $10,000 ਦਾ ਪ੍ਰਬੰਧ ਤਾਂ ਕਰ ਲਿਆ, ਪਰ ਅਜੇ ਵੀ $30,000 ਦੀ ਦੇਣਦਾਰੀ ਬਾਕੀ ਹੈ। ਸੋ ਸਵੀਨਾ ਨੇ ਪਰਿਵਾਰ ਵੱਲੋਂ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਹੈ।
