ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਸੋਮਵਾਰ ਸਵੇਰੇ ਟੋਅ ਟਰੱਕ ‘ਤੇ ਲਿਜਾਈ ਜਾ ਰਹੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਸੜਕ ‘ਤੇ 5 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗ ਗਿਆ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਵਿਅਸਤ ਮੋਟਰਵੇਅ ਦੇ ਆਲੇ -ਦੁਆਲੇ ਝਾੜੀਆਂ ਨੂੰ ਵੀ ਅੱਗ ਲੱਗ ਗਈ ਸੀ। ਘਟਨਾ ਸਵੇਰੇ 9.30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਫਾਇਰ ਐਂਡ ਐਮਰਜੈਂਸੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9.50 ਵਜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।
