ਇਸ ਸਮੇਂ ਟਾਕਾਨੀਨੀ ਗੁਰੂ ਘਰ ਦੇ ਬਾਹਰ ਦੋ ਕਾਰਾਂ ਅਤੇ ਇੱਕ ਟਰੱਕ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਰਿਪੋਰਟ ਮੁਤਾਬਕ ਜਦੋਂ ਇੱਕ ਕਾਰ ਗੁਰੂਘਰ ਦੇ ਤੀਜੇ ਗੇਟ ਤੋਂ ਬਾਹਰ ਨਿਕਲ ਰਹੀ ਸੀ ਤਾਂ ਇਸ ਦੌਰਾਨ ਸੜਕ ਤੇ ਆ ਰਹੀ ਇੱਕ ਕਾਰ ਦੀ ਉਸ ਨਾਲ ਟੱਕਰ ਹੋ ਗਈ। ਇਸ ਮਗਰੋਂ ਸੜਕ ਤੇ ਆ ਰਹੀ ਕਾਰ ਉੱਥੇ ਖੜੇ ਇੱਕ ਹੋਰ ਟਰੱਕ ਦੇ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਬਾਹਰ ਖੜੇ ਟਰੱਕ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਰ ਜੇਕਰ ਇਸ ਹਾਦਸੇ ਦੀ ਗੱਲ ਕਰੀਏ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਅਜਿਹਾ ਹਾਦਸਾ ਵਾਪਰਿਆ ਹੋਵੇ ਇਸ ਤੋਂ ਪਹਿਲਾਂ ਵੀ ਗੁਰੂ ਘਰ ਦੇ ਬਾਹਰ ਖੜੇ ਟਰੱਕ ਦੇ ਕਾਰਨ ਅਜਿਹਾ ਹਾਦਸਾ ਵਾਪਰ ਚੁੱਕਿਆ ਹੈ।