ਆਸਟ੍ਰੇਲੀਆ ਦੇ ਪਰਥ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 3 ਸਾਲ ਦੇ ਬੱਚੇ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇੱਕ ਦੁੱਖਦਾਈ ਗੱਲ ਇਹ ਹੈ ਕਿ ਬੱਚੇ ਦੀ ਆਪਣੇ ਹੀ ਮਾਪਿਆਂ ਦੀ ਗੱਡੀ ਹੇਠ ਆਕੇ ਮੌਤ ਹੋਈ ਹੈ। ਰਿਪੋਰਟ ਅਨੁਸਾਰ ਜਦੋ ਇਹ ਪਰਿਵਾਰ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਬੱਚਾ ਪਿਛਲੀ ਸੀਟ ਤੋਂ ਅਚਾਨਕ ਟਾਕੀ ਖੁੱਲਣ ਕਾਰਨ ਹੇਠਾਂ ਡਿੱਗ ਪਿਆ ਤੇ ਉਸੇ ਗੱਡੀ ਦੇ ਹੇਠਾਂ ਆ ਗਿਆ। ਹਾਦਸੇ ਮਗਰੋਂ ਬੱਚੇ ਨੂੰ ਹਸਪਤਾਲ ਜਾਇਆ ਗਿਆ ਸੀ ਪਰ ਇਲਾਜ਼ ਦੌਰਾਨ ਉਸ ਨੇ ਦਮ ਤੋੜ ਦਿੱਤਾ।
