ਜੇਕਰ ਤੁਸੀ ਆਕਲੈਂਡ ‘ਚ ਰਹਿੰਦੇ ਹੋ ਅਤੇ ਯਾਤਰੀ ਰੇਲਗੱਡੀ ਦੇ ਵਿੱਚ ਸਫ਼ਰ ਕਰਦੇ ਹੋ ਤਾ ਇਹ ਖਬਰ ਤੁਹਾਡੇ ਲਈ ਖਾਸ ਹੈ। ਦਰਅਸਲ ਜ਼ਿਆਦਾਤਰ ਯਾਤਰੀ ਰੇਲਗੱਡੀਆਂ ਸੋਮਵਾਰ ਤੋਂ ਆਕਲੈਂਡ ਵਿੱਚ ਦੁਬਾਰਾ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਕੀਵੀਰੇਲ ਵਿਭਾਗ ਨੇ ਸ਼ਹਿਰ ਦੇ ਰੇਲ ਨੈੱਟਵਰਕ ‘ਤੇ ਬੇਮਿਸਾਲ ਕੰਮ ਨੂੰ ਸਮਾਪਤ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਬਿਆਨ ਵਿੱਚ, ਕੀਵੀਰੇਲ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ 11 ਵਿੱਚੋਂ 13 ਪ੍ਰੋਜੈਕਟਾਂ ਦੇ ਐਤਵਾਰ ਤੱਕ ਪੂਰੇ ਹੋਣ ਦੀ ਉਮੀਦ ਹੈ, ਜਿਸ ਵਿੱਚ ਰੇਲ ਨੈੱਟਵਰਕ ਸੋਮਵਾਰ, 17 ਜਨਵਰੀ ਨੂੰ ਯਾਤਰੀਆਂ ਲਈ ਅੰਸ਼ਕ ਤੌਰ ‘ਤੇ ਖੋਲ੍ਹਣ ਲਈ ਤਹਿ ਕੀਤਾ ਗਿਆ ਹੈ।
ਕੀਵੀਰੇਲ ਦੇ ਕਾਰਜਕਾਰੀ ਮੁੱਖ ਕਾਰਜਕਾਰੀ ਡੇਵਿਡ ਗੋਰਡਨ ਨੇ ਕਿਹਾ ਕਿ ਸਟਾਫ ਨੇ ਬੰਦ ਦੌਰਾਨ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਹੈ । ਗੋਰਡਨ ਨੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੰਮ ਨੂੰ ਪੂਰਾ ਕਰਨ ਲਈ ਗਰਮੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਆਪਣਾ ਸਮਾਂ ਕੁਰਬਾਨ ਕੀਤਾ।