ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਅੱਜ ਸਵੇਰੇ ਹੋਏ ਇੱਕ ਹਾਦਸੇ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। Highbrook ਵਿਖੇ ਐਤਵਾਰ ਸਵੇਰ ਦੇ ਕਾਫ਼ੀ ਸਮੇਂ ਲਈ ਮੋਟਰਵੇਅ ਦੀਆਂ Northbound lanes ਨੂੰ ਬੰਦ ਕਰ ਦਿੱਤਾ ਗਿਆ ਸੀ। ਸਵੇਰੇ 3.30 ਵਜੇ ਹਾਦਸਾ ਹੋਣ ਤੋਂ ਬਾਅਦ ਫਿਰ ਦੁਪਹਿਰ ਤੋਂ ਬਾਅਦ ਹੀ ਮੋਟਰਵੇਅ ਪੂਰੀ ਤਰ੍ਹਾਂ ਦੁਬਾਰਾ ਖੋਲ੍ਹਿਆ ਗਿਆ ਸੀ।
Serious ਕਰੈਸ਼ ਯੂਨਿਟ ਵੱਲੋ ਇਸ ਹਾਦਸੇ ਸਬੰਧੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ, “ਅਫਸੋਸ ਦੀ ਗੱਲ ਹੈ ਕਿ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਤਿੰਨ ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਿਆ ਗਿਆ ਹੈ।”