ਟੀਮ ਇੰਡੀਆ ਨੂੰ ਕੇਪਟਾਊਨ ਟੈਸਟ ‘ਚ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਟੈਸਟ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 210 ਦੌੜਾਂ ‘ਤੇ ਆਲ ਆਊਟ ਹੋਣ ਤੋਂ ਬਾਅਦ ਦੂਜੀ ਪਾਰੀ ‘ਚ ਸ਼ਾਨਦਾਰ ਵਾਪਸੀ ਕੀਤੀ।
ਕੀਗਨ ਪੀਟਰਸਨ ਨੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਕੇਪਟਾਊਨ ਵਿੱਚ ਭਾਰਤ ਦੀ ਹਾਰ ਦੇ ਕਈ ਕਾਰਨ ਸਨ। ਇਸ ਦਾ ਸਭ ਤੋਂ ਵੱਡਾ ਕਾਰਨ ਟੀਮ ਇੰਡੀਆ ਦੀ ਬੱਲੇਬਾਜ਼ੀ ਲਾਈਨਅੱਪ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਦਾ ਦੱਖਣੀ ਅਫਰੀਕਾ ਨੂੰ ਉਸ ਦੇ ਘਰ ‘ਚ ਟੈਸਟ ਸੀਰੀਜ਼ ‘ਚ ਹਰਾਉਣ ਦਾ ਸੁਪਨਾ ਇੱਕ ਵਾਰ ਫਿਰ ਪੂਰਾ ਨਹੀਂ ਹੋ ਸਕਿਆ। 2018 ਦੀ ਤਰ੍ਹਾਂ ਇੱਕ ਵਾਰ ਫਿਰ ਟੀਮ ਇੰਡੀਆ ਦੀ ਖਰਾਬ ਬੱਲੇਬਾਜ਼ੀ ਨੇ ਇਤਿਹਾਸ ਰਚਣ ਦਾ ਮੌਕਾ ਖੋਹ ਲਿਆ।