ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ 18 ਨਵੇਂ ਕਮਿਊਨਿਟੀ ਮਾਮਲੇ ਸਾਹਮਣੇ ਆਏ ਹਨ, ਜਦਕਿ MIQ ਵਿੱਚ 43 ਕੇਸਾਂ ਦੀ ਪੁਸ਼ਟੀ ਹੋਈ ਹੈ। ਕੇਸ ਆਕਲੈਂਡ (11), ਵਾਈਕਾਟੋ (4), ਬੇ ਆਫ ਪਲੇਨਟੀ (1) ਅਤੇ ਕੈਂਟਰਬਰੀ (2) ਵਿੱਚ ਦਰਜ ਕੀਤੇ ਗਏ ਹਨ। ਇਸ ਸਮੇਂ ਵਾਇਰਸ ਨਾਲ ਪੀੜਤ ਕੁੱਲ 34 ਮਰੀਜ਼ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ ਦੋ ਉੱਚ ਨਿਰਭਰਤਾ ਜਾਂ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ।
ਮੰਤਰਾਲੇ ਨੇ ਕਿਹਾ ਕਿ ਦਸੰਬਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਰਹੱਦ ‘ਤੇ 266 ਓਮੀਕਰੋਨ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਬਾਰਡਰ ‘ਤੇ ਕੋਵਿਡ -19 ਦੇ 43 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਦੇ ਸਰਹੱਦੀ ਕੇਸ ਆਸਟ੍ਰੇਲੀਆ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਯੂਐਸ ਅਤੇ ਫਿਜੀ ਤੋਂ ਆਏ ਹਨ। ਕੱਲ੍ਹ 28 ਨਵੇਂ ਕਮਿਊਨਿਟੀ ਮਾਮਲੇ ਸਨ, ਜਦਕਿ MIQ ਵਿੱਚ 13 ਕੇਸ ਦਰਜ ਕੀਤੇ ਗਏ ਸੀ। ਮੌਜੂਦਾ ਭਾਈਚਾਰੇ ਦੇ ਪ੍ਰਕੋਪ ਵਿੱਚ ਹੁਣ 11,254 ਕੇਸ ਹੋ ਚੁੱਕੇ ਹਨ ਅਤੇ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੁੱਲ 14,572 ਕੇਸ ਹਨ।