[gtranslate]

ਜ਼ੁਕਾਮ ਦੀ ਸਮੱਸਿਆਂ ਤੋਂ ਰਾਹਤ ਦਵਾਉਂਦਾ ਹੈ ਅਦਰਕ, ਜਾਣੋ ਇਸਦੇ ਹੈਰਾਨੀਜਨਕ ਫਾਇਦੇ

health benefits of ginger

ਅਦਰਕ ਹਰ ਘਰ ਦੀ ਰਸੋਈ ‘ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ ‘ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਸਰਦੀ ਦੇ ਮੌਸਮ ‘ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ, ਇਸ ਦੇ ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੇ ਹੈਰਾਨੀਜਨਕ ਫਾਇਦਿਆਂ ਬਾਰੇ…

ਜ਼ੁਕਾਮ
ਜ਼ੁਕਾਮ ਹੋਣ ‘ਤੇ 1 ਚਮਚਾ ਸ਼ੁੱਧ ਦੇਸੀ ਘਿਓ ‘ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ ‘ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾ ਦਿਓ। ਚੁਟਕੀ ਭਰ ਨਮਕ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਅਤੇ ਬਾਅਦ ‘ਚ ਗਰਮ ਦੁੱਧ ਪੀ ਲਓ।

ਪੇਟ ‘ਚ ਕੀੜਿਆਂ ਦਾ ਖਾਤਮਾ
ਅੱਧਾ ਚਮਚਾ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

ਕੰਨ ਦਰਦ ਤੋਂ ਰਾਹਤ
ਅੱਧਾ ਚਮਚਾ ਸਰ੍ਹੋਂ ਦਾ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ ‘ਚ ਪਾਓ। ਇਸ ਨਾਲ ਕੰਨ ਦਾ ਦਰਦ ਠੀਕ ਹੋ ਜਾਵੇਗਾ।

ਕਬਜ਼ ਦੂਰ ਕਰੇ
ਅਦਰਕ ਦਾ ਛੋਟਾ ਜਿਹਾ ਟੁਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਢਿੱਡ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।

ਗਠੀਏ ਦੇ ਦਰਦ ਤੋਂ ਛੁਟਕਾਰਾ
ਅਦਰਕ ‘ਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ‘ਚ ਸਾਡੀ ਸਹਾਇਤਾ ਕਰਦਾ ਹੈ। ਅਦਰਕ ਖਾਣ ਨਾਲ ਜਾਂ ਇਸ ਦਾ ਲੇਪ ਲਗਾਉਣ ਨਾਲ ਦਰਦ ਖਤਮ ਹੁੰਦਾ ਹੈ। ਇਸ ਦਾ ਲੇਪ ਬਣਾਉਣ ਲਈ ਅਦਰਕ ਨੂੰ ਚੰਗੀ ਤਰ੍ਹਾਂ ਪੀਸ ਲਓ। ਉਸ ‘ਚ ਹਲਦੀ ਮਿਲਾ ਲਓ। ਇਸ ਪੇਸਟ ਨੂੰ ਦਿਨ ‘ਚ 2 ਬਾਰ ਲਗਾਓ। ਕੁੱਝ ਹੀ ਦਿਨਾਂ ‘ਚ ਫਰਕ ਨਜ਼ਰ ਆਉਣ ਲੱਗੇਗਾ।

Likes:
0 0
Views:
467
Article Categories:
Health

Leave a Reply

Your email address will not be published. Required fields are marked *