[gtranslate]

‘ਕਿਸਾਨ ਡੇਢ ਸਾਲ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਰਹੇ, PM ਨੂੰ 20 ਮਿੰਟ ਰੁਕਣਾ ਪਿਆ ਤਾਂ ਰੌਲਾ ਪੈ ਗਿਆ’: ਸਿੱਧੂ

navjot sidhu on pm security breach

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਦਾ ਮਸਲਾ ਭੱਖਦਾ ਜਾ ਰਿਹਾ ਹੈ। ਉੱਥੇ ਹੀ ਸਿਆਸਤ ਹੀ ਜਾਰੀ ਹੈ, ਇਸ ਮਸਲੇ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਆਹਮੋ-ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਹਨ। ਵੀਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਮਸਲੇ ‘ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸਾਨ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਰਹੇ ਉਸ ਸਮੇਂ ਕੋਈ ਨਹੀਂ ਬੋਲਿਆ ਪਰ ਪ੍ਰਧਾਨ ਮੰਤਰੀ ਨੂੰ 15-20 ਮਿੰਟ ਰੁਕਣਾ ਪੈ ਗਿਆ ਤਾਂ ਸਾਰੇ ਪਾਸੇ ਰੌਲਾ ਪੈ ਗਿਆ। ਇਹ ਦੋਹਰੇ ਮਾਪਦੰਡ ਕਿਉਂ?

ਵੀਰਵਾਰ ਨੂੰ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ ’ਚ ਸਿਰਫ 500 ਲੋਕ ਸਨ ਜਦੋਂ ਕਿ ਕੁਰਸੀਆਂ 70 ਹਜ਼ਾਰ ਲਗਾਈਆਂ ਗਈਆਂ ਸਨ। ਕੈਪਟਨ ਅਮਰਿੰਦਰ ਸਿੰਘ ਖ਼ਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦੇ ਰਹੇ।ਪੰਜਾਬ ’ਚ ਬੀ. ਜੇ. ਪੀ. ਫੇਲ੍ਹ ਹੋ ਚੁੱਕੀ ਹੈ। ਵੋਟਾਂ ਸਮੇਂ ਇਸ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤੇ ਬੰਬ ਧਮਾਕੇ, ਕਿਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ 15 ਮਿੰਟ ਕੀ ਰੁਕਣਾ ਪੈ ਗਿਆ, ਹਾਏ ਤੌਬਾ ਮਚਾ ਦਿੱਤੀ ਗਈ ਪਰ ਕਿਸਾਨ ਡੇਢ ਸਾਲ ਮੀਂਹ, ਤੂਫਾਨ, ਹਨੇਰੀ ਧੁੱਪ ਵਿਚ ਰੁਲਦਾ ਰਿਹਾ, ਉਸ ਵੇਲੇ ਤਾਂ ਕੋਈ ਹਾਏ ਤੌਬਾ ਨਹੀਂ ਮਚੀ।

ਸਿੱਧੂ ਨੇ ਅੱਗੇ ਕਿਹਾ ਕਿ, ‘ਨਰਿੰਦਰ ਮੋਦੀ ਜੀ, ਤੁਸੀਂ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਓਗੇ ਪਰ ਜੋ ਉਨ੍ਹਾਂ ਦੇ ਪੱਲੇ ਸੀ, ਤੁਸੀਂ ਉਹ ਵੀ ਖੋਹ ਲਿਆ। ਤੁਸੀਂ ਉਨ੍ਹਾਂ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ’।

Leave a Reply

Your email address will not be published. Required fields are marked *