[gtranslate]

ਤਾਲਿਬਾਨ ਨੇ ਨਦੀ ‘ਚ ਰੋੜੀ ਹਜ਼ਾਰਾਂ ਲੀਟਰ ਸ਼ਰਾਬ, ਕਿਹਾ – ‘ਮੁਸਲਮਾਨ ਇਸ ਤੋਂ ਰਹਿਣ ਦੂਰ’

taliban dump thousands of liters of liquor

ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਇਸਲਾਮਿਕ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ‘ਚ ਜੁਟਿਆ ਹੋਇਆ ਹੈ। ਇਸੇ ਕੜੀ ਵਿੱਚ ਬੀਤੀ ਰਾਤ ਤਾਲਿਬਾਨ ਦੇ ਖੁਫੀਆ ਏਜੰਟਾਂ ਦੀ ਇੱਕ ਟੀਮ ਨੇ ਕਾਬੁਲ ਵਿੱਚ ਹਜ਼ਾਰਾਂ ਲੀਟਰ ਸ਼ਰਾਬ ਜ਼ਬਤ ਕਰਕੇ ਨਦੀ ਵਿੱਚ ਰੋੜ ਦਿੱਤੀ। ਤਾਲਿਬਾਨ ਨੇ ਅਫਗਾਨ ਮੁਸਲਮਾਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਸ਼ਰਾਬ ਤੋਂ ਬਚਣ ਅਤੇ ਇਸ ਨੂੰ ਬਣਾਉਣ ਤੋਂ ਗੁਰੇਜ਼ ਕਰਨ। ਜਨਰਲ ਡਾਇਰੈਕਟੋਰੇਟ ਆਫ਼ ਇੰਟੈਲੀਜੈਂਸ ਨੇ ਇੱਕ ਵੀਡੀਓ ਜਾਰੀ ਕੀਤਾ ਹੈ।

ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਜਧਾਨੀ ‘ਚ ਛਾਪੇਮਾਰੀ ਤੋਂ ਬਾਅਦ ਫੜੀ ਗਈ ਬੈਰਲ ‘ਚ ਭਰੀ ਸ਼ਰਾਬ ਨਦੀ ‘ਚ ਰੋੜੀ ਜਾ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇੱਕ ਟਵੀਟ ਵੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਵੇਚਣ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਟਵੀਟ ‘ਚ ਦੱਸਿਆ ਗਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸ਼ਰਾਬ ਰਾਜਧਾਨੀ ਦੇ ਕਿਸ ਹਿੱਸੇ ਤੋਂ ਜ਼ਬਤ ਕੀਤੀ ਗਈ ਹੈ।

Leave a Reply

Your email address will not be published. Required fields are marked *