ਡਰਾਈ ਫਰੂਟਸ ‘ਚ ਬਹੁਤ ਸਾਰੇ ਗੁਣ ਹੁੰਦੇ ਹਨ । ਜਿਨ੍ਹਾਂ ਨੂੰ ਸੇਵਨ ਕਰਨ ਦੇ ਲਈ ਸਰੀਰ ਨੂੰ ਕਈ ਪ੍ਰੋਟੀਨ ਅਤੇ ਵਿਟਾਮਿਨਸ ਮਿਲਦੇ ਹਨ । ਅੱਜ ਅਸੀਂ ਤੁਹਾਨੂੰ ਅਖਰੋਟ (Walnut)ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਅਖਰੋਟ ਨਾ ਸਿਰਫ ਭੁੱਖ ਨੂੰ ਕੰਟਰੋਲ ਕਰਦੇ ਹਨ ।ਬਲਕਿ ਵਜ਼ਨ ਘੱਟ ਕਰਨ ‘ਚ ਵੀ ਬਹੁਤ ਹੀ ਲਾਹੇਵੰਦ ਮੰਨੇ ਗਏ ਹਨ । ਇਸ ਤੋਂ ਇਲਾਵਾ ਅਖਰੋਟ ਕਈ ਬੀਮਾਰੀਆਂ ਨੂੰ ਵੀ ਦੂਰ ਰੱਖਣ ‘ਚ ਸਹਾਇਕ ਸਾਬਿਤ ਹੁੰਦਾ ਹੈ । ਇਹ ਦਿਲ ਨੂੰ ਸਿਹਤਮੰਦ ਰੱਖਣ ‘ਚ ਮੱਦਦਗਾਰ ਸਾਬਿਤ ਹੋ ਸਕਦਾ ਹੈ ।
ਅਖਰੋਟ ਦੀ ਤਸੀਰ ਗਰਮ ਹੁੰਦੀ ਹੈ ਜਿਸ ਕਾਰਨ ਇਸ ਦੇ ਸੇਵਨ ਨਾਲ ਸਰਦੀ ’ਚ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਸਰਦੀਆਂ ’ਚ ਅਕਸਰ ਅਖਰੋਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀ ਜੇਕਰ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਅਖਰੋਟ ਖਾਣਾ ਸ਼ੁਰੂ ਕਰ ਦਿਓ। ਅਖਰੋਟ ਵਿੱਚ ਮੌਜੂਦ ਐਂਟੀਆਕਸੀਡੈਂਟਸ ਗੁਣ ਬੁਢਾਪੇ ਨੂੰ ਰੋਕਦੇ ਹਨ। ਇਸ ਦੇ ਸੇਵਨ ਨਾਲ ਘੱਟ ਉਮਰ ਵਿੱਚ ਮੌਤ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਅਖਰੋਟ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਖਰੋਟ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾਉਂਦਾ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਾਂ। ਅਖਰੋਟ ਵਿੱਚ ਓਮੇਗਾ – 3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ।
ਇੱਕ ਖੋਜ ਮੁਤਾਬਕ ਅਖਰੋਟ ‘ਚ ਭਰਪੂਰ ਮਾਤਰਾ ‘ਚ ਓਮੈਗਾ ਫੈਟੀ ਐਸਿਡ ਪਾਇਆ ਜਾਂਦਾ ਹੈ । ਜੋ ਕਿ ਦਿਮਾਗ ਦੇ ਕੰਮ ‘ਤੇ ਲਾਭਕਾਰੀ ਪ੍ਰਭਾਵ ਪਾਉਂਦਾ ਹੈ । ਇਸ ਦੇ ਨਾਲ ਹੀ ਯਾਦਦਾਸ਼ਤ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ । ਇਸ ਤੋਂ ਇਲਾਵਾ ਡਿਪ੍ਰੈਸ਼ਨ ਵਰਗੀ ਬੀਮਾਰੀ ਨੂੰ ਵੀ ਦੂਰ ਕਰਨ ‘ਚ ਲਾਹੇਵੰਦ ਹੁੰਦਾ ਹੈ । ਪਰ ਇਸ ਦਾ ਸੇਵਨ ਭਰ ਸਰਦੀ ‘ਚ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜ਼ਿਆਦਾ ਖਾਣ ਦੇ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ।
ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ । ਉਹਨਾਂ ਦੇ ਲਈ ਵੀ ਅਖਰੋਟ ਲਾਭਦਾਇਕ ਹੁੰਦਾ ਹੈ । ਕਿਉਂਕਿ ਇਸ ‘ਚ ਲਹੂ ਦੀਆਂ ਧਮਨੀਆਂ ‘ਚ ਫੈਟ ਯਾਨੀ ਕਿ ਬਲੱਡ ਕਲਾਟ ਨੂੰ ਰੋਕਦਾ ਹੈ । ਇਸ ਤੋਂ ਇਲਾਵਾ ਅਖਰੋਟ ‘ਚ ਕਈ ਹੋਰ ਔਸ਼ਧੀ ਗੁਣ ਵੀ ਹੁੰਦੇ ਹਨ । ਪ੍ਰੈਗਨੈਂਸੀ ਦੇ ਦੌਰਾਨ ਅਖ਼ਰੋਟ ਖਾਣ ਨਾਲ ਕੁੱਖ ਵਿੱਚ ਪਲ ਰਹੇ ਬੱਚੇ ਦੇ ਦਿਮਾਗ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਬੱਚਾ ਬੁੱਧੀਮਾਨ ਬਣਦਾ ਹੈ। ਅਖਰੋਟ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਬਾਇਓਟਿਨ ਝੜਦੇ ਵਾਲਾਂ ਦਾ ਸਮੱਸਿਆ ਨੂੰ ਘੱਟ ਕਰਦਾ ਹੈ। ਵਾਲਾਂ ਵਿੱਚ ਚਮਕ ਪੈਦਾ ਕਰਕੇ ਇਨ੍ਹਾਂ ਨੂੰ ਮਜਬੂਤ ਬਣਾਉਂਦਾ ਹੈ।