ਮੰਗਲਵਾਰ ਨੂੰ ਕਮਿਊਨਿਟੀ ਵਿੱਚ 18 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ ਜਦਕਿ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਮੰਗਲਵਾਰ ਨੂੰ 16 ਨਵੇਂ ਸਰਹੱਦੀ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਪੰਜ ਓਮੀਕਰੋਨ ਕੇਸ ਸ਼ਾਮਿਲ ਹਨ। ਨਿਊਜ਼ੀਲੈਂਡ ਵਿੱਚ ਹੁਣ ਓਮੀਕਰੋਨ ਦੇ ਮਾਮਲਿਆਂ ਦੀ ਕੁੱਲ ਗਿਣਤੀ 54 ਹੋ ਗਈ ਹੈ।
ਮੰਤਰਾਲੇ ਨੇ ਕਿਹਾ ਕਿ 70 ਸਾਲਾਂ ਦੀ ਇੱਕ ਔਰਤ, ਜਿਸ ਨੂੰ ਕੋਵਿਡ -19 ਦਾ ਸੰਕਰਮਣ ਹੋਇਆ ਸੀ, ਦੀ ਸੋਮਵਾਰ ਰਾਤ ਨੂੰ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਮੌਤ ਹੋ ਗਈ। ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ, “ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਕੋਈ ਹੋਰ ਵੇਰਵੇ ਜਾਰੀ ਨਾ ਕੀਤੇ ਜਾਣ ਅਤੇ, ਉਨ੍ਹਾਂ ਇੱਛਾਵਾਂ ਦੇ ਸਨਮਾਨ ਵਿੱਚ, ਅਸੀਂ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕਰਾਂਗੇ। ਸਾਡੇ ਵਿਚਾਰ ਅਤੇ ਸੰਵੇਦਨਾ ਇਸ ਡੂੰਘੇ ਦੁੱਖ ਦੀ ਘੜੀ ਵਿੱਚ ਮਰੀਜ਼ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ।”
ਕਮਿਊਨਿਟੀ ਕੇਸ ਆਕਲੈਂਡ (13), ਵਾਈਕਾਟੋ (ਤਿੰਨ), ਬੇ ਆਫ ਪਲੇਨਟੀ (ਇੱਕ), ਅਤੇ ਲੇਕਸ (ਇੱਕ) ਵਿੱਚ ਦਰਜ ਕੀਤੇ ਗਏ ਸਨ। ਕੋਵਿਡ-19 ਦੇ 54 ਮਰੀਜ਼ ਹੁਣ ਹਸਪਤਾਲ ਵਿੱਚ ਹਨ। 19 ਆਕਲੈਂਡ ਸਿਟੀ ਵਿਖੇ, ਸੱਤ ਨੌਰਥ ਸ਼ੋਰ ਵਿਖੇ, 22 ਮਿਡਲਮੋਰ ਵਿਖੇ, ਤਿੰਨ ਟੌਰੰਗਾ ਵਿਖੇ, ਦੋ ਰੋਟੋਰੂਆ ਵਿਖੇ ਅਤੇ ਇੱਕ ਵਾਈਕਾਟੋ ਹਸਪਤਾਲ ਵਿੱਚ। ਇਸ ਸਮੇਂ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਵਿੱਚ ਅੱਠ ਕੇਸ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।