[gtranslate]

ਰੋਜ਼ਾਨਾ ਖਾਣਾ ਚਾਹੀਦਾ ਹੈ ‘ਸਾਬੂਦਾਣਾ’, ਸਿਹਤ ਨੂੰ ਮਿਲਦੇ ਨੇ ਇਹ ਹੈਰਾਨੀਜਨਕ ਫਾਇਦੇ

health benefits of sago

ਚਿੱਟੇ ਮੋਤੀਆਂ ਦੇ ਆਕਾਰ ਦਾ ਸਾਬੂਦਾਣਾ ਸਹਿਤ ਲਈ ਬਹੁਤ ਹੀ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਸਾਬੂਦਾਣੇ ਨੂੰ ਇਸ ਤੋਂ ਬਣੇ ਪਾਪੜਾਂ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। ਇਸ ਦੀ ਵਰਤੋਂ ਤਿਉਹਾਰਾਂ ਵਰਤਾਂ ਦੇ ਦਿਨਾਂ ਵਿੱਚ ਜ਼ਿਆਦਾ ਹੁੰਦੀ ਹੈ। ਸਾਬੂਦਾਣੇ ਦੀ ਬਣੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਾਬੂਦਾਣਾ ਫਾਈਬਰ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਵਰਤ ਵਾਲੇ ਦਿਨ ਇਸ ਨੂੰ ਖਾਣ ਨਾਲ ਪੂਰਾ ਦਿਨ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ। ਸਾਬੂਦਾਣਾ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਖੁਰਾਕ ’ਚ ਸਾਬੂਦਾਣਾ ਦੀ ਵਰਤੋਂ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।

ਸਾਬੂਦਾਣੇ ਦੇ ਕੁਝ ਅਹਿਮ ਫ਼ਾਇਦੇ ਇਸ ਤਰ੍ਹਾਂ ਹਨ:

ਹੱਡੀਆਂ ਲਈ ਲਾਹੇਵੰਦ
ਸਾਬੂਦਾਣੇ ਵਿੱਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਵਿੱਚ ਲਚਕੀਲਾਪਣ ਲਿਆਉਂਦੇ ਹਨ।

ਬਲੱਡ ਪ੍ਰੈਸ਼ਰ ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ‘ਤੇ ਸਾਬੂਦਾਣਾ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਾਬੂਦਾਣਾ ਸਰੀਰ ਵਿੱਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ। ਇਸ ਕਰ ਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।

ਥਕਾਵਟ ਦੂਰ ਕਰੇ
ਸਾਬੂਦਾਣਾ ਖਾਣ ਨਾਲ ਸਰੀਰ ਦੀ ਥਕਾਵਟ ਖ਼ਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ।

ਖ਼ੂਨ ਵਧਾਏ
ਸਾਬੂਦਾਣੇ ਵਿੱਚ ਆਇਰਨ ਭਰਪੂਰ ਹੁੰਦਾ ਹੈ ਜਿਸ ਨਾਲ ਸਰੀਰ ‘ਚ ਸੈੱਲ ਵੱਧਦੇ ਹਨ। ਅਜਿਹੇ ਵਿੱਚ ਜੇਕਰ ਤੁਹਾਡੇ ਸਰੀਰ ‘ਚ ਖ਼ੂਨ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਅਪਣੇ ਭੋਜਨ ਵਿੱਚ ਮਿਲ ਕਰੋ।

ਭਾਰ ਵਧਾਏ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਭਾਰ ਜਲਦੀ ਵੱਧਦਾ ਹੈ।

Likes:
0 0
Views:
852
Article Categories:
Health

Leave a Reply

Your email address will not be published. Required fields are marked *