ਕਿਸਾਨਾਂ ਨੇ ਸ਼ਨੀਵਾਰ ਨੂੰ ਫਤਿਹ ਮਾਰਚ ਕੱਢਿਆ ਹੈ। ਦਿੱਲੀ ਅੰਦੋਲਨ ਤੋਂ ਵਾਪਿਸ ਪਰਤੇ ਸੰਘਰਸ਼ੀ ਕਿਸਾਨਾਂ ਦਾ ਸ਼ਨੀਵਾਰ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਦਿੱਲੀ ਤੋਂ ਸ਼ੰਭੂ ਬਾਰਡਰ ਪਹੁੰਚਣ ‘ਤੇ ਜਹਾਜ਼ ਰਾਹੀਂ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਹਾਜ਼ ਦਾ ਪ੍ਰਬੰਧ ਇੱਕ ਗੈਰ-ਨਿਵਾਸੀ ਭਾਰਤੀ ਦੁਆਰਾ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਜ਼ਿਲੇ ਦੇ ਦਰਜਨਾਂ ਪਿੰਡਾਂ ਦੇ ਲੋਕ, ਬੱਚੇ ਅਤੇ ਔਰਤਾਂ ਅੱਜ ਸਵੇਰ ਤੋਂ ਹੀ ਹਰਿਆਣਾ ਨਾਲ ਲੱਗਦੇ ਪੰਜਾਬ ਦੀ ਖਨੌਰੀ ਸਰਹੱਦ ‘ਤੇ ਖੜ੍ਹੇ ਸਨ ਅਤੇ ਦੁਪਹਿਰ ਬਾਅਦ ਦਿੱਲੀ ਅੰਦੋਲਨ ਤੋਂ ਵਾਪਿਸ ਪਰਤੇ ਕਿਸਾਨਾਂ ਅਤੇ ਔਰਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।