ਅਮਰੀਕਾ ਦੇ ਕੈਂਟਕੀ ਸੂਬੇ ਵਿੱਚ ਤੂਫ਼ਾਨ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਸੂਬੇ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇਹ ਜਾਣਕਾਰੀ ਦਿੱਤੀ ਹੈ। ਬੇਸ਼ੀਅਰ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਤੂਫਾਨ ਕਾਰਨ 50 ਤੋਂ ਵੱਧ ਲੋਕ ਮਾਰੇ ਗਏ ਹਨ। ਉਸ ਨੇ ਕਿਹਾ ਕਿ ਸਭ ਤੋਂ ਵੱਧ ਨੁਕਸਾਨ ਗ੍ਰੇਵਜ਼ ਕਾਉਂਟੀ ਵਿੱਚ ਹੋਇਆ ਹੈ, ਜਿਸ ਵਿੱਚ ਮੇਫੀਲਡ ਸ਼ਹਿਰ ਵੀ ਸ਼ਾਮਿਲ ਹੈ। ਤੂਫਾਨ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਦੇ ਮੱਧ ਖੇਤਰ ‘ਚ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੂਫਾਨ ਨੇ ਦੇਸ਼ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਹੈ।
ਗਵਰਨਰ ਨੇ ਕਿਹਾ ਕਿ ਕੈਂਟਕੀ ਦੀਆਂ ਕਈ ਕਾਉਂਟੀਆਂ ਤਬਾਹ ਹੋ ਗਈਆਂ ਹਨ। ਰਾਜਪਾਲ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਵਰਨਰ ਐਂਡੀ ਬੇਸ਼ੀਅਰ ਨੇ ਕਿਹਾ, “ਮੈਨੂੰ ਡਰ ਹੈ ਕਿ ਇਸ ਤੂਫ਼ਾਨ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ 70 ਤੋਂ 100 ਦੇ ਵਿਚਕਾਰ ਹੋ ਸਕਦਾ ਹੈ, ਜੋ ਵਿਨਾਸ਼ਕਾਰੀ ਹੈ।” ਇਸ ਦੇ ਨਾਲ ਹੀ ਗਵਰਨਰ ਨੇ ਕਿਹਾ ਕਿ ਮੇਫੀਲਡ ਸ਼ਹਿਰ ਵਿੱਚ ਇੱਕ ਮੋਮਬੱਤੀ ਫੈਕਟਰੀ ਵਿੱਚ ਛੱਤ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ।