ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ ) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਨੇ ਖਰੜ ਤੋਂ ਅਨਮੋਲ ਗਗਨ ਮਾਨ ਨੂੰ ਟਿਕਟ ਦੇ ਚੋਣ ਅਖਾੜੇ ‘ਚ ਉਤਾਰਿਆ ਹੈ। ਪਰ ਹੁਣ ਦੇਖਣਾ ਹੋਵਗਾ ਕਿ ਕੀ ਗਾਇਕੀ ਦੇ ਅਖਾੜੇ ਤੋਂ ਬਾਅਦ ਚੋਣ ਅਖਾੜੇ ‘ਚ ਅਨਮੋਲ ਗਗਨ ਮਾਨ ਸਫਲ ਹੋਵੇਗੀ ਜਾ ਨਹੀਂ। ਦੱਸ ਦੇਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ ਨੇ ਪਿਛਲੇ ਸਾਲ ਹੀ ਸਿਆਸਤ ‘ਚ ਪੈਰ ਧਰਦੇ ਹੋਏ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਸੀ।
ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਹਲਕਾ ਇੰਚਾਰਜ ਦੇ ਤੌਰ ‘ਤੇ ਪਿਛਲੇ ਛੇਂ ਮਹੀਨਿਆਂ ਤੋ ਸਰਗਰਮੀ ਨਾਲ ਕੰਮ ਕਰ ਰਹੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।