[gtranslate]

ਸਰਦੀਆਂ ‘ਚ ਜ਼ਰੂਰ ਖਾਓ ਮੂੰਗਫ਼ਲੀ, ਮਿਲਣਗੇ ਇਹ ਕਮਾਲ ਦੇ ਫਾਇਦੇ

health benefits of peanuts

ਮੂੰਗਫਲੀ ਸਿਹਤ ਦਾ ਖਜ਼ਾਨਾ ਹੈ। ਜਿੰਨਾ ਫਾਇਦਾ ਬਾਦਾਮ ਖਾਣ ਨਾਲ ਮਿਲਦਾ ਹੈ। ਮੂੰਗਫਲੀ ਖਾਣ ਨਾਲ ਵੀ ਓਨਾ ਹੀ ਫਾਇਦਾ ਮਿਲਦਾ ਹੈ। ਮੂੰਗਫਲੀ ਵਿੱਚ ਨਿਊਟਰੀਨਸ, ਮਿਨਰਲ, ਐਂਟੀ ਆਕਸੀਡੈਂਟ ਅਤੇ ਵਿਟਾਮਿਨ ਜਿਹੇ ਪਦਾਰਥ ਪਾਏ ਜਾਂਦੇ ਹਨ। ਇਹ ਵਨਸਪਤੀ ਪ੍ਰੋਟੀਨ ਦਾ ਇੱਕ ਸਸਤਾ ਸਰੋਤ ਹੈ। 100 ਗਰਾਮ ਕੱਚੀ ਮੂੰਗਫ਼ਲੀ ਵਿੱਚ 1 ਲਿਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ। ਮੂੰਗਫਲੀ ਵਿਚ ਪ੍ਰੋਟੀਨ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਹੁੰਦੀ ਹੈ। ਮੂੰਗਫਲੀ ਪਾਚਨ ਸ਼ਕਤੀ ਵਧਾਉਣ ਵਿੱਚ ਵੀ ਕਾਰਗਰ ਹੈ। 250 ਗਰਾਮ ਭੁੰਨੀ ਮੂੰਗਫਲੀ ‘ਚ ਜਿੰਨੀ ਮਾਤਰਾ ਵਿੱਚ ਖਣਿਜ ਅਤੇ ਵਿਟਾਮਿਨ ਪਾਏ ਜਾਂਦੇ ਹਨ ਉਹ 250 ਗਰਾਮ ਮਾਸ ਤੋਂ ਵੀ ਪ੍ਰਾਪਤ ਨਹੀਂ ਹੋ ਸਕਦੇ। ਮੂੰਗਫਲੀ ਖਾਣ ਦੇ ਬਹੁਤ ਸਾਰੇ ਲਾਭ ਹਨ।

ਮੂੰਗਫਲੀ ਖਾਣ ਨਾਲ ਦੁੱਧ, ਬਾਦਾਮ ਅਤੇ ਘੀ ਦੀ ਪੂਰਤੀ ਹੋ ਜਾਂਦੀ ਹੈ। ਇੱਕ ਸਰਵੇ ਮੁਤਾਬਿਕ ਜਿਹੜੇ ਲੋਕਾਂ ਦੇ ਖੂਨ ਵਿੱਚ ਟਰਾਈਗਲਾਈਸੇਰਾਈਡ ਦਾ ਲੈਵਲ ਜ਼ਿਆਦਾ ਹੁੰਦਾ ਹੈ, ਉਹ ਜੇਕਰ ਮੂੰਗਫਲੀ ਖਾਣ ਤਾਂ ਉਨ੍ਹਾਂ ਦੇ ਬਲੱਡ ਦੇ ਲਿਪਿਡ ਲੈਵਲ ਵਿੱਚ ਟਰਾਈਗਲਾਈਸੇਰਾਈਡ ਦਾ ਲੈਵਲ 10 ਫ਼ੀਸਦੀ ਘੱਟ ਹੋ ਜਾਂਦਾ ਹੈ। ਇਹ ਖਾਂਸੀ ਵਿੱਚ ਉਪਯੋਗੀ ਹੈ ਅਤੇ ਫੇਫੜੇ ਨੂੰ ਤਾਕਤ ਦਿੰਦੀ ਹੈ। ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਕਿ ਮੂੰਗਫਲੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ, ਲੇਕਿਨ ਇਹ ਗਰਮ ਤਾਸੀਰ ਦੇ ਲੋਕਾਂ ਲਈ ਹਾਨੀਕਾਰਕ ਵੀ ਹੈ।

ਮੂੰਗਫਲੀ ਦੇ ਫਾਇਦੇ

ਕਬਜ਼ ਦੂਰ ਕਰੇ
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਹਰ ਰੋਜ਼ ਇੱਕ ਹਫ਼ਤੇ ਤੱਕ ਸੌ ਗਰਾਮ ਮੂੰਗਫਲੀ ਖਾਓ ਅਜਿਹਾ ਕਰਨ ਨਾਲ ਕਬਜ਼ ਦੀ ਸਮੱਸਿਆ ਖਤਮ ਹੋ ਜਾਵੇਗੀ ।

ਹੱਡੀਆਂ ਮਜ਼ਬੂਤ ਕਰੇ
ਮੂੰਗਫਲੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਸੁੰਦਰ ਕੈਲਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ ਜੋ ਹੱਡੀਆਂ ਨੂੰ ਤਾਕਤ ਦਿੰਦਾ ਹੈ ।

ਸਰੀਰ ਨੂੰ ਤਾਕਤਵਾਰ ਬਣਾਵੇ
ਜਿਸ ਤਰ੍ਹਾਂ ਬਦਾਮ ਤੇ ਆਂਡੇ ਦਾ ਸੇਵਨ ਸਰੀਰ ਨੂੰ ਤਾਕਤ ਦਿੰਦਾ ਹੈ ਉਸੇ ਤਰ੍ਹਾਂ ਮੂੰਗਫਲੀ ਵੀ ਸਰੀਰ ਨੂੰ ਤਾਕਤ ਦਿੰਦੀ ਹੈ ਇਸ ਤੋਂ ਇਲਾਵਾ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦੀ ਹੈ ।

Likes:
0 0
Views:
318
Article Categories:
Health

Leave a Reply

Your email address will not be published. Required fields are marked *