ਮੰਗਲਵਾਰ ਨੂੰ ਕਮਿਊਨਿਟੀ ਵਿੱਚ 134 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸ ਨੌਰਥਲੈਂਡ (1), ਆਕਲੈਂਡ (116), ਵਾਈਕਾਟੋ (8) ਅਤੇ ਬੇ ਆਫ ਪਲੇਨਟੀ (9) ਵਿੱਚੋਂ ਸਾਹਮਣੇ ਆਏ ਹਨ। ਨੈਲਸਨ-ਤਸਮਾਨ ਵਿੱਚ ਦੋ ਹੋਰ ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਪਰ ਤਕਨੀਕੀ ਗਲਤੀ ਕਾਰਨ ਇਹ ਬੁੱਧਵਾਰ ਦੀਆ ਸੰਖਿਆਵਾਂ ਵਿੱਚ ਸ਼ਾਮਿਲ ਕੀਤੇ ਜਾਣਗੇ। ਉਹ ਸੋਮਵਾਰ ਨੂੰ ਐਲਾਨੇ ਗਏ ਕੇਸ ਦੇ ਜਾਣੇ-ਪਛਾਣੇ ਸੰਪਰਕ ਹਨ। ਉਨ੍ਹਾਂ ਦੀ ਲਾਗ ਦੇ ਸਰੋਤ ਦੀ ਜਾਂਚ ਜਾਰੀ ਹੈ।
ਇਸ ਸਮੇਂ ਵਾਇਰਸ ਨਾਲ ਪੀੜਤ ਨਿਊਜ਼ੀਲੈਂਡ ਵਿੱਚ ਕੁੱਲ 89 ਲੋਕ ਹਸਪਤਾਲ ਵਿੱਚ ਦਾਖਲ ਹਨ – ਸਾਰੇ ਉੱਤਰੀ ਆਈਲੈਂਡ ਵਿੱਚ ਹਨ। ਇਹਨਾਂ ਵਿੱਚੋਂ ਨੌਂ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਗਲਵਾਰ ਦੇ 134 ਮਾਮਲਿਆਂ ਵਿੱਚੋਂ, 63 ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ, ਜਦਕਿ 71 ਨੂੰ ਅਜੇ ਜੋੜਿਆ ਜਾਣਾ ਬਾਕੀ ਹੈ।