[gtranslate]

ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਬੋਲੀ ਪ੍ਰਿਅੰਕਾ ਗਾਂਧੀ, ਕਿਹਾ – ‘ਕਿਸਾਨਾਂ ‘ਤੇ ਅੱਤਿਆਚਾਰ ਅਤੇ ਹੰਕਾਰ ਲਈ ਜਾਣੀ ਜਾਵੇਗੀ ਭਾਜਪਾ ਸਰਕਾਰ’

priyanka gandhi hails victory of farmers

ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਗਾਂਧੀ ਨੇ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਅੰਦੋਲਨ ਭਾਜਪਾ ਸਰਕਾਰ ਦੇ ਹੰਕਾਰ ਅਤੇ ਕਿਸਾਨਾਂ ‘ਤੇ ਅੱਤਿਆਚਾਰ ਵਜੋਂ ਜਾਣਿਆ ਜਾਵੇਗਾ।

ਆਪਣੇ ਟਵੀਟ ਵਿੱਚ ਉਨ੍ਹਾਂ ਨੇ ਅੰਦੋਲਨ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਕਿਸਾਨ ਅੰਦੋਲਨ ਦਾ ਇੱਕ ਸਾਲ, ਕਿਸਾਨਾਂ ਦਾ ਅਡੋਲ ਸੱਤਿਆਗ੍ਰਹਿ, 700 ਕਿਸਾਨਾਂ ਦੀ ਸ਼ਹਾਦਤ ਅਤੇ ਬੇਰਹਿਮ ਬੀਜੇਪੀ ਸਰਕਾਰ ਦਾ ਹੰਕਾਰ ਅਤੇ ਅੰਨਦਾਤਿਆਂ ਉੱਤੇ ਅੱਤਿਆਚਾਰ, ਪਰ ਭਾਰਤ ਵਿੱਚ ਕਿਸਾਨਾਂ ਦੀ ਜੈ-ਜੈਕਾਰ ਹਮੇਸ਼ਾ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਗੱਲ ਦਾ ਸਬੂਤ ਹੈ। ਜੈ ਕਿਸਾਨ।”

Leave a Reply

Your email address will not be published. Required fields are marked *