ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਸੋਨੂੰ ਸੂਦ ਇੱਕ ਅਜਿਹੇ ਕਲਾਕਾਰ ਹਨ ਜੋ ਬਾਲੀਵੁੱਡ, ਅਤੇ ਟਾਲੀਵੁੱਡ ਸਣੇ ਕਈ ਭਾਸ਼ਾਵਾਂ ‘ਚ ਕੰਮ ਕਰ ਚੁੱਕੇ ਹਨ। ਪਰ ਸੋਨੂੰ ਸੂਦ ਨੇ ਲੌਕਡਾਊਨ ਦੌਰਾਨ ਆਮ ਲੋਕਾਂ ਦੀ ਮਦਦ ਕਰਕੇ ਆਪਣੀ ਦਰਿਆਦਿਲੀ ਦਿਖਾਈ ਹੈ। ਦੱਸ ਦੇਈਏ ਕਿ ਸੋਨੂੰ ਸੂਦ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਜਿਹੇ ‘ਚ ਅਦਾਕਾਰ ਵਲੋਂ ਪੋਸਟ ਕੀਤੀਆਂ ਗਈਆਂ ਕੁੱਝ ਤਸਵੀਰਾਂ ਪ੍ਰਸ਼ੰਸਕਾਂ ‘ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਅਦਾਕਾਰ ਨੇ ਆਪਣੀ ਪਹਿਲੀ ਫਿਲਮ ‘ਸ਼ਹੀਦ-ਏ-ਆਜ਼ਮ’ ਦੀਆਂ ਕੁੱਝ ਤਸਵੀਰਾਂ ਪੋਸਟ ਕਰਕੇ ਫਿਲਮ ‘ਚ ਨਿਭਾਏ ਭਗਤ ਸਿੰਘ ਦੇ ਕਿਰਦਾਰ ਨੂੰ ਯਾਦ ਕੀਤਾ ਹੈ। ਉਨ੍ਹਾਂ ਦੀ ਇਹ ਫਿਲਮ 31 ਮਈ ਨੂੰ ਰਿਲੀਜ਼ ਹੋਈ ਸੀ। ਸੋਸ਼ਲ ਮੀਡੀਆ ‘ਤੇ ਫੋਟੋਆਂ ਪੋਸਟ ਕਰਦੇ ਹੋਏ ਸੋਨੂੰ ਨੇ ਕੈਪਸ਼ਨ ‘ਚ ਲਿਖਿਆ- ‘ਸਾਡਾ ਪੰਜਾਬ ਸਾਡੀ ਜ਼ਿੰਮੇਦਾਰੀ… ਮੇਰੀ ਸਭ ਤੋਂ ਖਾਸ ਫਿਲਮ ‘ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦੀਆਂ ਯਾਦਾਂ… ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਨੇ ਹਾਲ ਹੀ ‘ਚ ਫਿਲਮ ‘ਕਿਸਾਨ’ ਸਾਈਨ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ ‘ਪ੍ਰਿਥਵੀਰਾਜ’ ‘ਚ ਵੀ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇੰਨ੍ਹੀ ਦਿਨੀ ਸੋਨੂ ਸੂਦ ਪੰਜਾਬ ‘ਚ ਹਨ, ਕਿਉਂਕ ਸੋਨੂ ਸੂਦ ਦੀ ਭੈਣ ਵੱਲੋਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਜਿਸ ਨੂੰ ਲੈ ਕੇ ਸੋਨੂ ਸੂਦ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਸੋਨੂੰ ਸੂਦ ਪੰਜਾਬ ਦੇ ਮੋਗੇ ਸ਼ਹਿਰ ਦੇ ਰਹਿਣ ਵਾਲੇ ਹਨ। ਸੋਨੂੰ ਸੂਦ ਦਾ ਜਨਮ 30 ਜੁਲਾਈ, 1973 ਨੂੰ ਪੰਜਾਬ ਦੇ ਮੋਗੇ ਜ਼ਿਲੇ ‘ਚ ਹੋਇਆ ਸੀ। ਜਨਮ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਨਾਗਪੁਰ ‘ਚ ਪੂਰੀ ਹੋਈ ਸੀ। ਸੋਨੂੰ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇੰਜੀਨੀਅਰ ਬਣਨ ਤੋਂ ਬਾਅਦ ਸੋਨੂੰ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਤੇ ਮਿਸਟਰ ਇੰਡੀਆ ਕਾਨਟੈਸਟ ‘ਚ ਹਿੱਸਾ ਲਿਆ।