[gtranslate]

ਦਿੱਗਜ ਫੁੱਟਬਾਲਰ ਮੈਰਾਡੋਨਾ ‘ਤੇ ਲੱਗੇ ਜ਼ਬਰ-ਜਨਾਹ ਦੇ ਦੋਸ਼, ਪੀੜਤਾ ਨੇ ਕਿਹਾ – ‘ਫਿਦੇਲ ਕਾਸਤਰੋ ਸਰਕਾਰ ਦੀ ਦੋਸਤੀ ਨੇ ਕੀਤਾ ਮਜ਼ਬੂਰ’

cuban woman accuses diego maradona

ਮਸ਼ਹੂਰ ਫੁੱਟਬਾਲਰ ਡਿਏਗੋ ਮੈਰਾਡੋਨਾ ‘ਤੇ 37 ਸਾਲਾ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਮੈਰਾਡੋਨਾ ਦੀ ਪਿਛਲੇ ਸਾਲ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਔਰਤ ਦਾ ਦਾਅਵਾ ਹੈ ਕਿ 20 ਸਾਲ ਪਹਿਲਾਂ ਜਦੋਂ ਉਹ ਨਾਬਾਲਗ ਸੀ ਤਾਂ ਮੈਰਾਡੋਨਾ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਔਰਤ ਦਾ ਨਾਂ ਮਾਵਿਸ ਅਲਵਾਰੇਜ਼ ਹੈ ਅਤੇ ਉਹ ਕਿਊਬਾ ਦੀ ਰਹਿਣ ਵਾਲੀ ਹੈ। ਹਾਲਾਂਕਿ, ਹੁਣ ਉਹ ਅਮਰੀਕਾ ਦੇ ਮਿਆਮੀ ਵਿੱਚ ਰਹਿੰਦੀ ਹੈ। ਉਸ ਨੇ ਸੋਮਵਾਰ ਨੂੰ ਮੀਡੀਆ ਦੇ ਸਾਹਮਣੇ ਅਰਜਨਟੀਨਾ ਦੇ ਡਿਏਗੋ ਮੈਰਾਡੋਨਾ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ, ਜਿਵੇਂ ਕਿ ਬਲਾਤਕਾਰ, ਹਿੰਸਾ, ਦੁਰਵਿਵਹਾਰ। ਅਲਵਾਰੇਜ਼ ਦਾ ਕਹਿਣਾ ਹੈ ਕਿ ਉਹ 16 ਸਾਲ ਦੀ ਉਮਰ ਵਿੱਚ ਮੈਰਾਡੋਨਾ ਨੂੰ ਮਿਲੀ ਸੀ। ਉਸ ਸਮੇਂ ਮੈਰਾਡੋਨਾ ਦੀ ਉਮਰ 40 ਸਾਲ ਸੀ ਅਤੇ ਮੈਰਾਡੋਨਾ ਕਿਊਬਾ ਵਿੱਚ ਰਹਿੰਦਾ ਸੀ। ਉਥੇ ਉਹ ਨਸ਼ੇ ਦੀ ਲਤ ਦਾ ਇਲਾਜ ਕਰਵਾ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਕਿ ਇਸ ਦੌਰਾਨ ਮੈਰਾਡੋਨਾ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਕਿਹਾ ਕਿ ਉਸ ਨੇ ‘ਮੇਰਾ ਬਚਪਨ ਚੋਰੀ ਕਰ ਲਿਆ’।

ਅਲਵਾਰੇਜ਼ ਨੇ ਕਿਹਾ ਕਿ ਮੈਰਾਡੋਨਾ ਨਾਲ ਉਸਦਾ ਰਿਸ਼ਤਾ “ਚਾਰ ਤੋਂ ਪੰਜ ਸਾਲ” ਤੱਕ ਚੱਲਿਆ, ਪਰ ਇਸ ਦੌਰਾਨ ਮੈਰਾਡੋਨਾ ਨੇ ਉਸ ਨਾਲ ਬਹੁਤ ਦੁਰਵਿਵਹਾਰ ਕੀਤਾ। ਅਲਵਾਰੇਜ਼ ਨੇ ਕਿਹਾ – “ਮੈਂ ਉਸਨੂੰ ਪਿਆਰ ਕਰਦੀ ਸੀ ਪਰ ਮੈਂ ਉਸਨੂੰ ਨਫ਼ਰਤ ਵੀ ਕਰਦੀ ਸੀ, ਮੈਂ ਖੁਦਕੁਸ਼ੀ ਬਾਰੇ ਵੀ ਸੋਚਿਆ ਸੀ।” ਅਲਵਾਰੇਜ਼ ਨੇ ਮੈਰਾਡੋਨਾ ‘ਤੇ ਖੁਦ ਨੂੰ ਕੈਦ ਕਰਨ, ਨਸ਼ੀਲੇ ਪਦਾਰਥ ਦੇਣ ਸਮੇਤ ਕਈ ਹੋਰ ਦੋਸ਼ ਲਗਾਏ ਹਨ। ਮਾਵਿਸ ਅਲਵਾਰੇਜ਼ ਨੇ ਕਿਹਾ ਕਿ ਉਹ 25 ਨਵੰਬਰ ਨੂੰ ਮੈਰਾਡੋਨਾ ਦੀ ਮੌਤ ਦੀ ਪਹਿਲੀ ਬਰਸੀ ਤੋਂ ਪਹਿਲਾਂ ਇੱਕ ਟੀਵੀ ਲੜੀ ਵਿੱਚ ਦੱਸੀਆਂ ਗਈਆਂ ਕੁੱਝ ਕਹਾਣੀਆਂ ਨੂੰ ਸੰਤੁਲਿਤ ਕਰਨ ਲਈ ਸਾਲਾਂ ਦੀ ਚੁੱਪ ਤੋਂ ਬਾਅਦ ਬੋਲ ਰਹੀ ਹੈ।

ਅਲਵਾਰੇਜ਼ ਦੇ ਅਨੁਸਾਰ, ਉਸ ਦੇ ਪਰਿਵਾਰ ਨੇ ਉਸ ਨੂੰ ਆਪਣੇ ਤੋਂ ਜਿਆਦਾ ਵੱਡੀ ਉਮਰ ਦੇ ਮੈਰਾਡੋਨਾ ਨਾਲ ਸਬੰਧ ਬਣਾਉਣ ਦੀ ਇਜਾਜ਼ਤ ਦਿੱਤੀ, ਜਿਸ ਦਾ ਕਾਰਨ ਉਸ ਸਮੇਂ ਦੇ ਰਾਸ਼ਟਰਪਤੀ ਫਿਦੇਲ ਕਾਸਤਰੋ ਸਨ। ਕਿਉਂਕਿ ਮੈਰਾਡੋਨਾ ਦੀ ਕਾਸਤਰੋ ਨਾਲ ਗੂੜ੍ਹੀ ਦੋਸਤੀ ਸੀ, ਇਸ ਲਈ ਮੇਰੇ ਪਰਿਵਾਰ ਨੂੰ ਇਹ ਗਲਤ ਫੈਸਲਾ ਲੈਣਾ ਪਿਆ। ਅਲਵਾਰੇਜ਼ ਨੇ ਅੱਗੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਇਹ ਕਦੇ ਵੀ ਸਵੀਕਾਰ ਨਹੀਂ ਕਰਦਾ ਜੇਕਰ ਕਿਊਬਾ ਸਰਕਾਰ ਇਸ ਵਿੱਚ ਸ਼ਾਮਿਲ ਨਾ ਹੁੰਦੀ, ਉਹ ਅਜਿਹਾ ਰਿਸ਼ਤਾ ਅਪਣਾਉਣ ਲਈ ਮਜ਼ਬੂਰ ਹੋਏ ਜੋ ਉਨ੍ਹਾਂ ਜਾਂ ਕਿਸੇ ਲਈ ਵੀ ਚੰਗਾ ਨਹੀਂ ਸੀ।

Leave a Reply

Your email address will not be published. Required fields are marked *