ਪਾਰਟੀ ਦੇ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ CM ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ‘ਨਕਲੀ ਕੇਜਰੀਵਾਲ ਨੇ ਕਿਹਾ ਮੈਂ ਮੁਹੱਲਾ ਕਲੀਨਿਕ ਬਣਾਵਾਂਗਾ, ਫਰਜ਼ੀ ਕੇਜਰੀਵਾਲ ਨੇ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ।
CM ਚੰਨੀ ਨੇ ਕਿਹਾ ਸੀ ਕਿ ਉਹ ਅਸਲੀ ਆਮ ਆਦਮੀ ਹਨ, ਕਿਉਂਕ ਉਨ੍ਹਾਂ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਆਉਂਦਾ ਹੈ, ਪਰ ਕੇਜਰੀਵਾਲ ਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ। ਇਸ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ “ਹਾਂ, ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨਹੀਂ ਆਉਂਦਾ ਪਰ ਮੈਨੂੰ ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ।”