ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੇ 19.4 ਓਵਰਾਂ ‘ਚ 5 ਵਿਕਟਾਂ ਗੁਆ ਕੇ 165 ਦੌੜਾਂ ਦਾ ਟੀਚਾ ਹਾਸਿਲ ਕੀਤਾ। ਇਸ ਜਿੱਤ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਜੋੜੀ ਆਪਣੇ ਪਹਿਲੇ ਟੈਸਟ ਵਿੱਚ ਪਾਸ ਹੋ ਗਈ ਹੈ।
We are off to a winning start! 👏 👏
The @ImRo45-led #TeamIndia seal a 5⃣-wicket victory in first @Paytm #INDvNZ T20I in Jaipur. 👍 👍
Scorecard ▶️ https://t.co/5lDM57TI6f pic.twitter.com/KXu28GDn3m
— BCCI (@BCCI) November 17, 2021
ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਰੋਹਿਤ ਨੂੰ ਕਮਾਨ ਸੌਂਪੀ ਗਈ ਹੈ। ਟੀਮ ਇੰਡੀਆ ਰੋਹਿਤ ਦੇ ਫੁੱਲ-ਟਾਈਮ ਕਪਤਾਨ ਵਜੋਂ ਪਹਿਲੀ ਟੀ-20 ਸੀਰੀਜ਼ ਖੇਡ ਰਹੀ ਹੈ। ਕਪਤਾਨ ਰੋਹਿਤ ਨੇ ਮੈਚ ‘ਚ ਸ਼ਾਨਦਾਰ ਪਾਰੀ ਖੇਡੀ। ਰੋਹਿਤ ਨੇ 48 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ 62 ਦੌੜਾਂ ਦੀ ਪਾਰੀ ਖੇਡੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 6 ਵਿਕਟਾਂ ‘ਤੇ 164 ਦੌੜਾਂ ਬਣਾਈਆਂ ਸੀ। ਮਾਰਟਿਨ ਗੁਪਟਿਲ ਅਤੇ ਮਾਰਕ ਚੈਪਮੈਨ ਨੇ ਅਰਧ ਸੈਂਕੜੇ ਲਗਾਏ। ਸੀਰੀਜ਼ ਦਾ ਦੂਜਾ ਮੈਚ 19 ਨਵੰਬਰ ਨੂੰ ਰਾਂਚੀ ‘ਚ ਖੇਡਿਆ ਜਾਵੇਗਾ।