ਨਿਊਜ਼ੀਲੈਂਡ ‘ਚ ਕੋਰੋਨਾ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਜਿੱਥੇ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਕਈ ਲੋਕ ਵਾਇਰਸ ਕਾਰਨ ਆਪਣੀ ਜਾਨ ਵੀ ਗਵਾ ਰਹੇ ਹਨ। ਇਸ ਦੌਰਾਨ ਕੋਵਿਡ -19 ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਆਪਣੇ ਅਪਡੇਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ 80 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ।
ਜਦਕਿ 90 ਸਾਲ ਦਾ ਇੱਕ ਵਿਅਕਤੀ, ਜੋ ਕਿ ਐਡਮੰਟਨ ਮੀਡੋਜ਼ ਕੇਅਰ ਹੋਮ ਦਾ ਨਿਵਾਸੀ ਸੀ, ਉਸ ਦੀ ਨੌਰਥ ਸ਼ੋਰ ਹਸਪਤਾਲ ਵਿੱਚ ਮੌਤ ਹੋ ਗਈ ਹੈ। ਆਦਮੀ ਦੀਆਂ ਕਈ ਅੰਤਰੀਵ ਸਿਹਤ ਸਥਿਤੀਆਂ ਸਨ ਅਤੇ ਕੋਵਿਡ -19 ਦੇ ਕਾਰਨ ਇਸ ਮਹੀਨੇ ਦੇ ਸ਼ੁਰੂ ਵਿੱਚ ਦਾਖਲ ਹੋਣ ਤੋਂ ਬਾਅਦ ਉਸਨੂੰ ਵਾਰਡ-ਪੱਧਰ ਦੀ ਢੁਕਵੀਂ ਦੇਖਭਾਲ ਮਿਲ ਰਹੀ ਸੀ।” ਬੀਤੇ ਦਿਨ ਵੀ ਆਕਲੈਂਡ ਦੇ ਇੱਕ ਹਸਪਤਾਲ ‘ਚ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ।