[gtranslate]

ਮੁੜ ਆਪਣੇ ਦਫ਼ਤਰ ਦਾ ਚਾਰਜ ਸੰਭਾਲਣਗੇ ਸਿੱਧੂ, ਹਰੀਸ਼ ਚੌਧਰੀ ‘ਤੇ CM ਚੰਨੀ ਵੀ ਰਹਿਣਗੇ ਮੌਜੂਦ

sidhu will take charge of

ਮੰਗਲਵਾਰ ਨੂੰ ਨਵਜੋਤ ਸਿੱਧੂ ਮੁੜ ਆਪਣੇ ਦਫ਼ਤਰ ਦਾ ਚਾਰਜ ਸੰਭਾਲਣ ਜਾ ਰਹੇ ਹਨ। ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਵਾਪਿਸ ਲੈਣ ਤੋਂ ਬਾਅਦ ਨਵਜੋਤ ਸਿੱਧੂ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਿੱਧੂ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਮੌਜੂਦਗੀ ‘ਚ ਪੰਜਾਬ ਕਾਂਗਰਸ ਭਵਨ ‘ਚ ਆਪਣੇ ਦਫਤਰ ਦਾ ਚਾਰਜ ਸੰਭਾਲਣਗੇ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਹਲਾਤਾਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਨਵਜੋਤ ਸਿੱਧੂ ਵੀ ਲਗਾਤਰ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ।

ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਅਹਿਮ ਫੈਸਲੇ ਲਏ ਗਏ ਹਨ, ਉੱਥੇ ਹੀ ਨਵਜੋਤ ਸਿੱਧੂ ਸਰਕਾਰ ਦੇ ਫੈਸਲਿਆਂ ਨੂੰ ਲੋਲੀਪੋਪ ਵੀ ਕਰਾਰ ਦੇ ਰਹੇ ਹਨ। ਬੀਤੀ ਰਾਤ ਵੀ ਸਿੱਧੂ ਨੇ ਆਪਣੀ ਰਿਹਾਇਸ਼ ਬਾਹਰ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਟਾਫ ਨਰਸ ਕੋਰੋਨਾ ਯੋਧੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਐਂਤਕੀ ਵੋਟ ਦੇਖ ਕੇ ਪਾਉਣਾ ਮਾੜੇ-ਮੋਟੇ ਲੋਲੀਪੋਪ ਵਿੱਚ ਨਾ ਫਸ ਜਾਣਾ, ਵੋਟ ਪੰਜਾਬ ਨੂੰ ਪਾਉਣਾ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਮੈਂ ਕੋਈ ਪੋਸਟ ਨਹੀਂ ਲਈ ਅਤੇ ਮੈਂ ਤੁਹਾਡੇ ਕਰਕੇ ਮੰਤਰਾਲਾ ਛੱਡਿਆ। ਇਸੇ ਕਰਕੇ ਛੱਡਿਆ ਕਿ ਤੁਸੀਂ ਜਾਗਰੂਕ ਹੋਵੋਂ। ਸਿੱਧੂ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਖਰਾਬ ਹੈ, ਪੰਜਾਬ ਇਕ ਬੰਦੇ ‘ਤੇ 870 ਰੁਪਏ ਖ਼ਰਚ ਕਰਦਾ ਹੈ, ਜਦੋਂ ਕਿ ਹਰਿਆਣਾ 6,000 ਰੁਪਏ ਖਰਚ ਕਰ ਰਿਹਾ।

Likes:
0 0
Views:
138
Article Categories:
India News

Leave a Reply

Your email address will not be published. Required fields are marked *