ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ 2021 ਦੇ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ (AUS VS PAK) ਨੂੰ ਹਰਾ ਕੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਆਸਟ੍ਰੇਲੀਆ ਨੇ ਪਾਕਿਸਤਾਨ ਵੱਲੋਂ ਦਿੱਤੇ 177 ਦੌੜਾਂ ਦੇ ਟੀਚੇ ਨੂੰ ਇੱਕ ਓਵਰ ਪਹਿਲਾਂ ਹੀ ਹਾਸਿਲ ਕਰ ਲਿਆ । ਇਸ ਜਿੱਤ ਨਾਲ ਆਸਟ੍ਰੇਲੀਆ ਫਾਈਨਲ ‘ਚ ਪਹੁੰਚ ਗਿਆ ਹੈ ਅਤੇ ਪਾਕਿਸਤਾਨ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ ਹੈ। ਹੁਣ ਫਾਈਨਲ ‘ਚ ਆਸਟ੍ਰੇਲੀਆ ਦੀ ਟੱਕਰ ਗੁਆਂਢੀ ਦੇਸ਼ ਨਿਊਜ਼ੀਲੈਂਡ ਨਾਲ ਹੋਵੇਗੀ।
ਮਾਰਕਸ ਸਟੋਇਨਿਸ ਅਤੇ ਮੈਥਿਊ ਵੇਡ ਦੀ ਬੱਲੇਬਾਜ਼ੀ ਨੇ ਪਾਕਿਸਤਾਨ ਤੋਂ ਮੈਚ ਖੋਹ ਲਿਆ। ਮੈਥਿਊ ਹੈੱਡ ਨੇ 17 ਗੇਂਦਾਂ ‘ਤੇ ਅਜੇਤੂ 41 ਦੌੜਾਂ ਬਣਾਈਆਂ ਜਦਕਿ ਸਟੋਇਨਿਸ ਨੇ 31 ਗੇਂਦਾਂ ‘ਤੇ ਅਜੇਤੂ 40 ਦੌੜਾਂ ਬਣਾਈਆਂ। ਆਸਟਰੇਲੀਆ ਨੂੰ ਆਖਰੀ 2 ਓਵਰਾਂ ਵਿੱਚ 22 ਦੌੜਾਂ ਦੀ ਲੋੜ ਸੀ ਪਰ ਮੈਥਿਊ ਵੇਡ ਨੇ ਸ਼ਾਹੀਨ ਅਫਰੀਦੀ ਦੇ ਓਵਰ ਵਿੱਚ ਲਗਾਤਾਰ ਤਿੰਨ ਛੱਕੇ ਜੜ ਕੇ ਕੰਗਾਰੂਆਂ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਆਸਟ੍ਰੇਲੀਆ ਖਿਲਾਫ 20 ਓਵਰਾਂ ‘ਚ 176 ਦੌੜਾਂ ਬਣਾਈਆਂ ਸਨ। ਫਖਰ ਜ਼ਮਾਨ ਅਤੇ ਮੁਹੰਮਦ ਰਿਜ਼ਵਾਨ ਦੋਵਾਂ ਨੇ ਅਰਧ ਸੈਂਕੜੇ ਲਗਾਏ ਸਨ। ਰਿਜ਼ਵਾਨ ਨੇ 52 ਗੇਂਦਾਂ ਵਿੱਚ 67 ਅਤੇ ਫਖਰ ਜ਼ਮਾਨ ਨੇ 32 ਗੇਂਦਾਂ ਵਿੱਚ 55 ਦੌੜਾਂ ਬਣਾਈਆਂ ਸੀ। ਬਾਬਰ ਆਜ਼ਮ ਨੇ ਵੀ 39 ਦੌੜਾਂ ਦੀ ਪਾਰੀ ਖੇਡੀ ਪਰ ਅੰਤ ਵਿੱਚ ਇਹ ਯੋਗਦਾਨ ਵਿਅਰਥ ਗਿਆ।