ਪ੍ਰਧਾਨ ਮੰਤਰੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਕਲੈਂਡ ਫੇਰੀ ਦਾ ਪਹਿਲਾ ਪੜਾਅ ਇੱਕ ਇੰਜੀਨੀਅਰਿੰਗ ਕੰਪਨੀ ਦਾ ਸੰਖੇਪ ਦੌਰਾ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਉਸੇ ਸਵੇਰ ਨੂੰ ਆਕਲੈਂਡ ਵਿੱਚ ਵਾਪਿਸ ਆਏ ਹਨ ਜਦੋਂ ਇਹ ਚੇਤਾਵਨੀ ਪੱਧਰ 3 ਦੇ ਪੜਾਅ 2 ਵਿੱਚ ਤਬਦੀਲ ਹੋਇਆ ਹੈ, ਜਿਸ ਨੇ ਰਿਟੇਲਰਾਂ ਨੂੰ ਸੁਰੱਖਿਆ ਉਪਾਵਾਂ ਨਾਲ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਆਰਡਰਨ ਨੇ ਪਹਿਲੀ ਵਾਰ 17 ਅਗਸਤ ਤੋਂ ਬਾਅਦ ਆਕਲੈਂਡ ‘ਚ ਵਾਪਸੀ ਕੀਤੀ ਹੈ।
ਆਰਡਰਨ ਨੇ ਬੁੱਧਵਾਰ ਦੀ ਸਵੇਰ ਦਾ ਕੁੱਝ ਹਿੱਸਾ ਇੱਕ ਇੰਜੀਨੀਅਰਿੰਗ ਕੰਪਨੀ ਵਿੱਚ ਬਿਤਾਇਆ ਜੋ ਫੋਂਟੇਰਾ ਵਰਗੇ ਵੱਡੇ ਨਿਰਯਾਤਕਾਂ ਲਈ ਪੈਕੇਜਿੰਗ ਤਿਆਰ ਕਰਦੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਆਰਡਰਨ ਨਾਲ ਇੱਕ ਛੋਟਾ ਦੌਰਾ ਕੀਤਾ, ਜਿਸ ਦੌਰਾਨ ਦੋਵਾਂ ਨੇ ਸਟਾਫ ਟੀਕਾਕਰਨ ਦਰਾਂ, MIQ ਅਤੇ ਵਿਦੇਸ਼ੀ ਕਰਮਚਾਰੀਆਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ।