ਨਹਾਉਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਤੁਹਾਡਾ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ। ਪਰ ਜੇਕਰ ਲੂਣ ਵਾਲੇ ਪਾਣੀ ਨਾਲ ਨਹਾਇਆ ਜਾਵੇ ਤਾਂ ਸਰੀਰ ਨੂੰ ਬਹੁਤ ਫ਼ਾਇਦੇ ਮਿਲਦੇ ਹਨ। ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ। ਲੂਣ ਵਾਲੇ ਪਾਣੀ ਨਾਲ ਨਹਾਉਣ ’ਤੇ ਹੋਰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ…..
ਨਹਾਉਣ ਲਈ ਲੂਣ ਵਾਲਾ ਪਾਣੀ ਕਿਵੇਂ ਤਿਆਰ ਕਰੀਏ
ਇੱਕ ਬਾਲਟੀ ਗੁਨਗੁਨੇ ਪਾਣੀ ‘ਚ 2 ਚਮਚ ਕਾਲਾ ਲੂਣ, 1 ਚਮਚ ਨਾਰੀਅਲ ਤੇਲ ਮਿਲਾ ਕੇ ਇਸ ਪਾਣੀ ਨੂੰ ਨਹਾਉਣ ਲਈ ਵਰਤੋਂ। ਇਸ ਪਾਣੀ ਦੀ ਤੁਸੀਂ ਸਵੇਰੇ-ਸ਼ਾਮ 2 ਟਾਈਮ ਨਹਾਉਣ ਲਈ ਵਰਤੋਂ ਕਰ ਸਕਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਬੀਮਾਰੀਆਂ ਦੂਰ ਹੋਣਗੀਆਂ।
ਲੂਣ ਦੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ –
ਮਾਸਪੇਸ਼ੀਆਂ ਦਾ ਦਰਦ ਦੂਰ
ਜੇਕਰ ਤੁਹਾਡੀਆਂ ਮਾਸਪੇਸ਼ੀਆਂ ‘ਚ ਦਰਦ ਰਹਿੰਦਾ ਹੈ ਤਾਂ ਵੀ ਲੂਣ ਵਾਲੇ ਪਾਣੀ ‘ਚ ਨਹਾਉਣ ਨਾਲ ਫ਼ਾਇਦਾ ਮਿਲੇਗਾ। ਦਰਅਸਲ ਲੂਣ ਵਾਲਾ ਪਾਣੀ ਸਰੀਰ ‘ਚ ਕੈਲਸ਼ੀਅਮ ਦੀ ਘਾਟ ਵੀ ਦੂਰ ਕਰਦਾ ਹੈ। ਹੱਡੀਆਂ ਅਤੇ ਨਹੁੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
ਤਣਾਅ ਅਤੇ ਥਕਾਵਟ ਕਰੇ ਦੂਰ
ਲੂਣ ਵਾਲੇ ਪਾਣੀ ਨਾਲ ਨਹਾਉਣ ਨਾਲ ਸਰੀਰ ਦੇ ਨਾਲ ਮਾਨਸਿਕ ਅਵਸਥਾ ਠੀਕ ਹੋ ਜਾਂਦੀ ਹੈ। ਜੇਕਰ ਤੁਸੀਂ ਹਮੇਸ਼ਾ ਤਣਾਅ ਅਤੇ ਥਕਾਵਟ ਮਹਿਸੂਸ ਕਰਦੇ ਹੋ ਤਾਂ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਨਾਲ ਆਰਾਮ ਵੀ ਮਹਿਸੂਸ ਹੋਵੇਗਾ।
ਖੁਜਲੀ ਦੀ ਸਮੱਸਿਆ
ਕਈ ਲੋਕਾਂ ਨੂੰ ਸਰਦੀ ਵਿੱਚ ਖੁਜਲੀ ਦੀ ਸਮੱਸਿਆ ਰਹਿੰਦੀ ਹੈ ਅਤੇ ਸਰੀਰ ’ਤੇ ਲਾਲ ਨਿਸ਼ਾਨ ਪੈ ਜਾਂਦੇ ਹਨ । ਉਨ੍ਹਾਂ ਨੂੰ ਰਾਹਤ ਲਈ ਗਰਮ ਪਾਣੀ ਵਿੱਚ ਲੂਣ ਮਿਲਾ ਕੇ ਨਹਾਉਣਾ ਚਾਹੀਦਾ ਹੈ ।
ਕੈਲਸ਼ੀਅਮ ਦੀ ਘਾਟ
ਜੇਕਰ ਤੁਹਾਨੂੰ ਕੈਲਸ਼ੀਅਮ ਦੀ ਘਾਟ ਹੈ, ਤਾਂ ਰੋਜ਼ਾਨਾ ਲੂਣ ਵਾਲੇ ਪਾਣੀ ਨਾਲ ਨਹਾਓ। ਇਸ ਪਾਣੀ ਨਾਲ ਨਹਾਉਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕੈਲਸ਼ੀਅਮ ਦੀ ਘਾਟ ਦੂਰ ਹੁੰਦੀ ਹੈ ।
ਜੋੜ ਦਰਦ ਤੋਂ ਰਾਹਤ
ਲੂਣ ਵਾਲੇ ਪਾਣੀ ‘ਚ ਨਹਾਉਣ ਨਾਲ ਹੱਡੀਆਂ ‘ਚ ਹੋਣ ਵਾਲੇ ਹਲਕੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ।