[gtranslate]

ਵੱਡੀ ਖਬਰ : ਅਹਿਮਦਨਗਰ ਦੇ ਜ਼ਿਲਾ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਹੁਣ ਤੱਕ 10 ਮਰੀਜ਼ਾਂ ਦੀ ਹੋਈ ਮੌਤ

ahmednagar hospital fire accident

ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਹਿਮਦਨਗਰ ਦੇ ਕਲੈਕਟਰ ਰਾਜੇਂਦਰ ਭੋਸਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਅੱਗ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਲੱਗੀ ਸੀ। ਇਸ ਹਾਦਸੇ ਵਿੱਚ 10 ਕੋਰੋਨਾ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ।

ਬਹੁਤ ਸਾਰੇ ਮਰੀਜ਼ ਬੇਵੱਸ ਸਨ ਅਤੇ ਦੌੜਨ ਤੋਂ ਅਸਮਰੱਥ ਸਨ। ਅੱਗ ਬੁਝਾਉਣ ਤੋਂ ਬਾਅਦ ਕੋਰੋਨਾ ਵਾਰਡ ਦੀਆਂ ਤਸਵੀਰਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੰਨੀ ਭਿਆਨਕ ਸੀ। ਅੱਗ ਕਾਰਨ ਕੋਰੋਨਾ ਵਾਰਡ ਦੇ ਬੈੱਡ, ਦਵਾਈਆਂ, ਮੈਡੀਕਲ ਉਪਕਰਣ ਵੀ ਸੜ ਗਏ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਏਸੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੂਤਰਾਂ ਮੁਤਾਬਿਕ ਕੋਰੋਨਾ ਵਾਰਡ ‘ਚ 25 ਲੋਕ ਦਾਖਲ ਸਨ, ਜਿਨ੍ਹਾਂ ‘ਚੋਂ 10 ਦੀ ਮੌਤ ਹੋ ਗਈ ਹੈ ਜਦਕਿ 6 ਲੋਕ ਝੁਲਸ ਗਏ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Likes:
0 0
Views:
157
Article Categories:
India News

Leave a Reply

Your email address will not be published. Required fields are marked *