[gtranslate]

ਵੱਡੀ ਖਬਰ : ਪੰਜਾਬ ਸਰਕਾਰ ਦੀ ਲੋਕਾਂ ਨੂੰ ਵੱਡੀ ਸੌਗਾਤ, ਸੂਬੇ ‘ਚ 3 ਰੁਪਏ ਸਸਤੀ ਕੀਤੀ ਬਿਜਲੀ, ਫੈਸਲਾ ਅੱਜ ਤੋਂ ਹੀ ਲਾਗੂ

electricity reduced by rs 3 in punjab

ਪੰਜਾਬ ਸਰਕਾਰ ਨੇ ਸੋਮਵਾਰ ਨੂੰ ਸੂਬੇ ਦੇ ਲੋਕਾਂ ਨੂੰ ਵੱਡਾ ਦੀਵਾਲੀ ਤੋਹਫ਼ਾ ਦਿੱਤਾ ਹੈ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਵੱਡਾ ਐਲਾਨ ਕਰਦਿਆਂ ਬਿਜਲੀ ਦੇ ਰੇਟ ਵਿੱਚ 3 ਰੁਪਏ ਕਟੌਤੀ ਕੀਤੀ ਹੈ। ਇਹ ਫੈਸਲਾ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਹਨ ਅਤੇ ਉਹ ਕੁੱਝ ਵੀ ਮੁਫ਼ਤ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਬਿਜਲੀ ਪੂਰੀ ਅਤੇ ਸਸਤੇ ਰੇਟਾਂ ‘ਤੇ ਦੇਵੇ। ਅਸੀਂ ਵੱਡੇ ਲੋਕਾਂ ਨੂੰ ਨਹੀਂ ਆਮ ਅਤੇ ਗਰੀਬਾਂ ਨੂੰ ਰਾਹਤ ਦੇਣੀ ਹੈ। ਪੰਜਾਬ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ 100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਵਿੱਚ ਮਿਲੇਗੀ, ਜੋ ਪਹਿਲਾਂ 4.19 ਰੁਪਏ ਪ੍ਰਤੀ ਯੂਨਿਟ ਸੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਦੇਸ਼ ਵਿੱਚ ਸਭ ਤੋਂ ਘੱਟ ਰੇਟ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ 2 ਕਿਲੋਵਾਟ ਤੱਕ ਦੇ 53 ਲੱਖ ਗਾਹਕਾਂ ਦੇ ਕਰੀਬ 1500 ਕਰੋੜ ਰੁਪਏ ਦੇ ਬਕਾਇਆ ਬਿੱਲ ਪਹਿਲਾਂ ਹੀ ਮੁਆਫ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦਾ ਲਾਭ ਕਿਸੇ ਵਿਸ਼ੇਸ਼ ਜਾਤ ਜਾਂ ਧਰਮ ਨੂੰ ਨਹੀਂ ਸਗੋਂ ਹਰ ਖਪਤਕਾਰ ਨੂੰ ਹੁੰਦਾ ਹੈ। ਪੰਜਾਬ ਵਿੱਚ ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਨਿਰਧਾਰਤ ਚਾਰਜਿਜ਼ ਅੱਧੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 72 ਲੱਖ ਵਿੱਚੋਂ 21 ਲੱਖ ਖਪਤਕਾਰਾਂ ਦੇ 200 ਯੂਨਿਟ ਪਹਿਲਾਂ ਹੀ ਮੁਆਫ਼ ਕਰ ਰਹੇ ਹਾਂ। ਇਹ ਫੈਸਲਾ ਪਹਿਲਾ ਦੀ ਤਰਾਂ ਹੀ ਲਾਗੂ ਰਹੇਗਾ। ਮੁਫ਼ਤ ਯੂਨਿਟ ਤੋਂ ਬਾਅਦ ਹੀ ਉਨ੍ਹਾਂ ਦੇ ਬਿੱਲ ਦਾ ਹਿਸਾਬ ਲਗਾਇਆ ਜਾਵੇਗਾ। ਪੰਜਾਬ ਵਿੱਚ ਕੁੱਲ 72 ਲੱਖ ਖਪਤਕਾਰ ਹਨ। ਜਿਸ ਵਿੱਚੋਂ 95 ਫੀਸਦੀ ਖਪਤਕਾਰ ਇਸ ਵਿੱਚ ਸ਼ਾਮਿਲ ਹੋਣਗੇ। ਸਿਰਫ਼ 5 ਫੀਸਦੀ ਲੋਕ ਹੀ ਇਸ ਦੇ ਘੇਰੇ ਵਿੱਚ ਨਹੀਂ ਆਉਣਗੇ।

Leave a Reply

Your email address will not be published. Required fields are marked *