ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਜਿਵੇਂ ਹੀ ਦਿੱਲੀ ਪੁਲਿਸ ਵੱਲੋਂ ਸੜਕਾਂ ‘ਤੇ ਲਗਾਏ ਗਏ ਬੈਰੀਕੇਡ ਹਟਾਏ ਜਾਣਗੇ, ਕਿਸਾਨ ਝੋਨੇ ਦੀ ਫ਼ਸਲ ਨਾਲ ਭਰੇ ਟਰੈਕਟਰਾਂ ਨਾਲ ਸੰਸਦ ਭਵਨ ਪਹੁੰਚਣਗੇ ਅਤੇ ਉੱਥੇ ਆਪਣਾ ਝੋਨਾ ਵੇਚਣਗੇ। ਟਿਕੈਤ ਨੇ ਕਿਹਾ ਕਿ ਦਿੱਲੀ ਦੀ ਸੰਸਦ ਹੁਣ ਕਿਸਾਨਾਂ ਦੀ ਮੰਡੀ ਹੈ ਅਤੇ ਉਹ ਉੱਥੇ ਜਾ ਕੇ ਆਪਣਾ ਝੋਨਾ ਵੇਚਣਗੇ।
ਟਿਕੈਤ ਨੇ ਕਿਹਾ ਕਿ ਕਿਸਾਨਾਂ ਨੇ ਸੜਕ ‘ਤੇ ਬੈਠ ਕੇ ਰਸਤਾ ਨਹੀਂ ਰੋਕਿਆ ਹੈ, ਸਗੋਂ ਦਿੱਲੀ ਪੁਲਿਸ ਨੇ ਰਸਤਾ ਬੰਦ ਕਰ ਦਿੱਤਾ ਹੈ ਅਤੇ ਹੁਣ ਕਿਉਂਕਿ ਦਿੱਲੀ ਪੁਲਿਸ ਬੈਰੀਕੇਡ ਹਟਾ ਰਹੀ ਹੈ, ਕਿਸਾਨ ਵੀ ਦਿੱਲੀ ਵੱਲ ਕੂਚ ਕਰਨਗੇ ਅਤੇ ਉੱਥੇ ਪਾਰਲੀਮੈਂਟ ਵਿੱਚ ਆਪਣੀ ਫਸਲ ਵੇਚਣਗੇ। ਦੇਖਾਂਗੇ ਕਿ ਕਿੱਥੇ ਰੋਕਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦਾ ਹੈ। ਜੇਕਰ ਸੜਕਾਂ ਖੁੱਲ੍ਹੀਆਂ ਤਾਂ ਅਸੀਂ ਆਪਣੀ ਫਸਲ ਵੇਚਣ ਲਈ ਸੰਸਦ ਵੀ ਜਾਵਾਂਗੇ।