ਨਿਊਜ਼ੀਲੈਂਡ ‘ਚ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਹੈਮਿਲਟਨ ਦੇ ਬਾਹਰਵਾਰ ਇੱਕ ਸਕੂਲ ਵਿੱਚ ਇੱਕ ਵਿਦਿਆਰਥੀ ਨੂੰ ਕੋਵਿਡ -19 ਪੌਜੇਟਿਵ ਪਾਇਆ ਗਿਆ ਹੈ। Newstead Model Country ਸਕੂਲ ਦੀ ਪ੍ਰਿੰਸੀਪਲ ਮੇਗ ਕੈਂਪਬੈਲ ਨੇ ਵੀਰਵਾਰ ਨੂੰ ਇੱਕ ਨੋਟਿਸ ਵਿੱਚ ਮਾਪਿਆਂ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ ਨੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਸੀ।
ਵਿਦਿਆਰਥੀ ਸਕੂਲ ਦੇ “ਬੱਬਲ ਸਕੂਲ” ਵਿੱਚ ਅਤੇ ਆਪਣੇ “ਰੈੱਡ ਬੱਬਲ” ਵਿੱਚ ਸੀ। ਫਿਲਹਾਲ ਵਿਦਿਆਰਥੀ ਦੇ ਨਜ਼ਦੀਕੀ ਸੰਪਰਕ ਮੰਨੇ ਜਾਣ ਵਾਲਿਆਂ ਨੂੰ 14 ਦਿਨਾਂ ਲਈ ਏਕਾਂਤਵਾਸ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਵਾਈਕਾਟੋ ਵਿੱਚ ਚਾਰ ਹੋਰ ਮਾਮਲਿਆਂ ਦੀ ਘੋਸ਼ਣਾ ਕੀਤੀ ਗਈ ਹੈ। ਤਿੰਨ ਹੈਮਿਲਟਨ ਵਿੱਚ ਹਨ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਿਲ ਹੈ, ਅਤੇ ਇੱਕ Ōtorohanga ਵਿੱਚ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਾਰੇ ਕੇਸ ਮੌਜੂਦਾ ਮਾਮਲਿਆਂ ਦੇ ਸੰਪਰਕ ਸਨ। ਵਾਈਕਾਟੋ ਦੇ 101 ਮਾਮਲਿਆਂ ਵਿੱਚੋਂ 32 ਵਾਇਰਸ ਤੋਂ ਠੀਕ ਹੋ ਗਏ ਹਨ।